ਪੰਜਾਬ

punjab

ETV Bharat / state

ਨਿਊਜ਼ੀਲੈਂਡ ਤੋਂ ਡੈਲੀਗੇਸ਼ਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜਾ

ਨਿਊਜ਼ੀਲੈਂਡ ਦਾ ਇਕ ਵਫਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ। ਇਸ ਵਫਦ ਵਿਚ ਸਾਬਕਾ ਮਨਿਸਟਰ ਅਤੇ ਨਿਊਜ਼ੀਲੈਂਡ ਦੇ ਇੰਗਲੈਂਡ ਵਿਚ ਨਵਨਿਯੁਕਤ ਅੰਬੈਸਡਰ ਮਿਸਟਰ ਫਿਲਗੋਫ, ਸਾਬਕਾ ਐਮ.ਪੀ. ਮਿਸਟਰ ਮਟ ਰੋਬਸਨ ਹਰਿਮੰਦਰ ਸਾਹਿਬ ਵਿਖੇ ਨਤਮਸਤਰ ਹੋਏ ਅਤੇ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਇਤਿਹਾਸ ਨੂੰ ਜਾਣਿਆ।

By

Published : Nov 25, 2022, 2:14 PM IST

New Zealand delegation arrived at Harimandir Sahib
New Zealand delegation arrived at Harimandir Sahib

ਅੰਮ੍ਰਿਤਸਰ: ਨਿਊਜ਼ੀਲੈਂਡ ਦਾ ਇਕ ਵਫਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ। ਇਸ ਵਫਦ ਵਿਚ ਸਾਬਕਾ ਮਨਿਸਟਰ ਅਤੇ ਨਿਊਜ਼ੀਲੈਂਡ ਦੇ ਇੰਗਲੈਂਡ ਵਿਚ ਨਵਨਿਯੁਕਤ ਅੰਬੈਸਡਰ ਮਿਸਟਰ ਫਿਲਗੋਫ, ਸਾਬਕਾ ਐਮ.ਪੀ. ਮਿਸਟਰ ਮਟ ਰੋਬਸਨ, ਨਿਊਜ਼ੀਲੈਂਡ ਸੈਂਟਰੋ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਸ. ਦਲਜੀਤ ਸਿੰਘ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਕੱਤਰ ਸ. ਰਣਬੀਰ ਸਿੰਘ ਲਾਲੀ ਸ਼ਾਮਲ ਸਨ।

ਵਿਦੇਸ਼ੀ ਮੰਤਰੀਆਂ ਨੂੰ ਕੀਤਾ ਸਨਮਾਨਿਤ: ਸ਼੍ਰੋਮਣੀ ਕਮੇਟੀ ਵੱਲੋਂ ਇਸ ਵਫਦ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ ਅਤੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਨੇ ਸਨਮਾਨਿਤ ਕੀਤਾ।

New Zealand delegation arrived at Harimandir Sahib

ਵਿਦੇਸ਼ੀ ਮੰਤਰੀਆਂ ਦੇ ਸਿੱਖਾਂ ਨਾਲ ਗੂੜੇ ਸਬੰਧ:ਨਿਊਜ਼ੀਲੈਂਡ ਸੈਂਟਰੋ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਨੇ ਦੱਸਿਆ ਕਿ ਮਿਸਟਰ ਫਿਲਗੋਫ ਅਤੇ ਮਟ ਰੋਬਸਨ ਦੇ ਨਿਊਜ਼ੀਲੈਂਡ ਵਸਦੇ ਸਿੱਖਾਂ ਨਾਲ ਗੂੜੇ ਸਬੰਧ ਹਨ। ਉਹ ਸਿੱਖਾਂ ਦੇ ਹਰ ਮਸਲੇ ਨੂੰ ਹੱਲ ਕਰਵਾਉਣ ਲਈ ਮੇਸ਼ਾਂ ਸਹਿਯੋਗ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮਿਸਟਰ ਫਿਲਗੋਫ ਨਿਊਜ਼ੀਲੈਂਡ ਵੱਲੋਂ ਇੰਗਲੈਂਡ ਵਿਚ ਅੰਬੈਸਡਰ ਨਿਯੁਕਤ ਹੋਏ ਹਨ। ਜਿਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਨਵੀਂ ਜ਼ਿੰਮੇਵਾਰੀ ’ਤੇ ਜਾਣ ਤੋਂ ਪਹਿਲਾਂ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ।

ਵਿਦੇਸ਼ੀ ਮੰਤਰੀਆਂ ਨੇ ਦੱਸੀ ਆਪਣੇ ਮਨ ਦੀ ਭਾਵਨਾ:ਮਿਸਟਰ ਫਿਲਗੋਫ ਤੇ ਮਿਸਟਰ ਮਟ ਰੋਬਸਨ ਨੇ ਕਿਹਾ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਬਹੁਤ ਪ੍ਰਭਾਵਿਤ ਹੋਏ ਹਨ। ਇਥੋਂ ਦਾ ਧਾਰਮਿਕ, ਸ਼ਾਂਤਮਈ 'ਤੇ ਸਤਿਕਾਰ ਵਾਲਾ ਵਾਤਾਵਰਣ ਮਨ ਨੂੰ ਬਹੁਤ ਸਕੂਨ ਦਿੰਦਾ ਹੈ। ਉਨ੍ਹਾਂ ਮਿਲੇ ਸਤਿਕਾਰ ਲਈ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ:-ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਉੱਤੇ ਵਿਜੀਲੈਂਸ ਦਾ ਸ਼ਿਕੰਜਾ,ਵਿਜੀਲੈਂਸ ਦਫ਼ਤਰ ਵਿੱਚ ਕੀਤਾ ਗਿਆ ਤਲਬ

ABOUT THE AUTHOR

...view details