ਪੰਜਾਬ

punjab

ETV Bharat / state

ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਦੀਪ ਮਠਾਰੂ - ਦੀਪ ਮਠਾਰੂ ਦੇ ਪਿਤਾ

ਮਾਮਲੇ ਸਬੰਧੀ ਦੀਪ ਮਠਾਰੂ ਦੇ ਪਿਤਾ ਨੇ ਦੱਸਿਆ ਕਿ ਦੀਪ ਮਠਾਰੂ ਦੀ ਕਿਸੇ ਲੜਕੀ ਨਾਲ ਸੋਸ਼ਲ ਮੀਡੀਆ ’ਤੇ ਗੱਲਬਾਤ ਸ਼ੁਰੂ ਹੋਈ ਸੀ ਦੋਵੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸੀ ਅਤੇ ਵਿਆਹ ਕਰਵਾਉਣ ਦੀ ਵੀ ਗੱਲ ਆਖਦੇ ਹੁੰਦੇ ਸੀ ਪਰ ਅਚਾਨਕ ਹੁਣ ਉਸਨੇ ਕਿਸੇ ਹੋਰ ਲੜਕੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨੂੰ ਮਠਾਰੂ ਸਹਿ ਨਾ ਸਕਿਆ ਅਤੇ ਉਸਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।

ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਦੀਪ ਮਠਾਰੂ
ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਦੀਪ ਮਠਾਰੂ

By

Published : Sep 25, 2021, 6:14 PM IST

Updated : Sep 25, 2021, 7:49 PM IST

ਅੰਮ੍ਰਿਤਸਰ: ਸੋਸ਼ਲ ਮੀਡੀਆ ’ਤੇ ਨਾਂਅ ਕਮਾਉਣ ਵਾਲੇ ਦੀਪ ਮਠਾਰੂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸ ਦਈਏ ਕਿ ਇਸ ਸਮੇਂ ਦੀਪ ਮਠਾਰੂ ਦਾ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਦੀਪ ਮਠਾਰੂ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਬਣਾਉਂਦਾ ਸੀ ਉਸਦੀਆਂ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਸੀ। ਪਰ ਦੀਪ ਮਠਾਰੂ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਬਾਅਦ ਉਸਦੇ ਪਰਿਵਾਰ ’ਤੇ ਦੁਖਾਂ ਦਾ ਪਹਾੜ ਟੁੱਟ ਪਿਆ ਹੈ।

ਮਾਮਲੇ ਸਬੰਧੀ ਦੀਪ ਮਠਾਰੂ ਦੇ ਪਿਤਾ ਨੇ ਦੱਸਿਆ ਕਿ ਦੀਪ ਮਠਾਰੂ ਦੀ ਕਿਸੇ ਲੜਕੀ ਨਾਲ ਸੋਸ਼ਲ ਮੀਡੀਆ ’ਤੇ ਗੱਲਬਾਤ ਸ਼ੁਰੂ ਹੋਈ ਸੀ ਦੋਵੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸੀ ਅਤੇ ਵਿਆਹ ਕਰਵਾਉਣ ਦੀ ਵੀ ਗੱਲ ਆਖਦੇ ਹੁੰਦੇ ਸੀ ਪਰ ਅਚਾਨਕ ਹੁਣ ਉਸਨੇ ਕਿਸੇ ਹੋਰ ਲੜਕੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨੂੰ ਮਠਾਰੂ ਸਹਿ ਨਾ ਸਕਿਆ ਅਤੇ ਉਸਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਦੀਪ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਇਹ ਬੇਹੋਸ਼ ਹਾਲਤ ’ਚ ਦੀਪ ਨੂੰ ਉਹ ਪਹਿਲਾਂ ਬਟਾਲਾ ਹਸਪਤਾਲ ਚ ਗਏ ਉੱਥੋਂ ਉਨ੍ਹਾਂ ਨੇ ਅੰਮ੍ਰਿਤਸਰ ਨੂੰ ਰੈਫਰ ਕਰ ਦਿੱਤਾ ਗਿਆ।

ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਦੀਪ ਮਠਾਰੂ

ਦੂਜੇ ਪਾਸੇ ਦੀਪ ਮਠਾਰੂ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕੀ ਦੀਪ ਦੀ ਹਾਲਤ ਅਜੇ ਨਾਜੁਕ ਬਣੀ ਹੋਈ ਹੈ ਪਰ ਫਿਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਦੀਪ ਨੂੰ ਬਚਾ ਲੈਣ ਚ ਕਾਮਯਾਬ ਹੋ ਜਾਣਗੇ।

ਕਾਬਿਲੇਗੌਰ ਹੈ ਕਿ ਘਰ ਦੀ ਗਰੀਬੀ ਤੋਂ ਸਫਰ ਸ਼ੁਰੂ ਕਰਨ ਵਾਲਾ ਦੀਪ ਮਠਾਰੂ ਨੂੰ ਲੋਕ ਬਹੁਤ ਪਸੰਦ ਕਰਦੇ ਸੀ। ਉਹ ਆਪਣੀ ਵੀਡੀਓ ਨੂੰ ਆਪਣੇ ਮਾਂ ਬਾਪ ਅਤੇ ਭੈਣ ਨਾਲ ਭਣਾ ਕੇ ਸ਼ੇਅਰ ਕਰਦਾ ਹੁੰਦਾ ਸੀ। ਇਸ ਤੋਂ ਇਲਾਵਾ ਹਾਲ ਹੀ ਚ ਉਸਨੂੰ ਤਿੰਨ ਪੰਜਾਬੀ ਗਾਣਿਆ ਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਪਰ ਦੀਪ ਵੱਲੋਂ ਚੁੱਕਿਆ ਗਿਆ ਹੈ ਇਹ ਕਦਮ ਦੀਪ ਦੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ।

ਇਹ ਵੀ ਪੜੋ: ਸੋਸ਼ਲ ਮੀਡੀਆ ਸਟਾਰ ਨੇ ਨਿਗਲੀ ਜ਼ਹਰੀਲੀ ਵਸਤੂ

Last Updated : Sep 25, 2021, 7:49 PM IST

ABOUT THE AUTHOR

...view details