ਅੰਮ੍ਰਿਤਸਰ:ਪੰਜਾਬ ਵਿੱਚ ਕਰਜ਼ ਤੋਂ ਪ੍ਰੇਸ਼ਾਨ ਕਿਸਾਨਾਂ ਦੀਆਂ ਖੁਦਕੁਸ਼ੀਆਂ (Debt-ridden farmers commit suicide) ਦਾ ਸਿਲਸਿਲਾ ਰੋਕਣ ਦਾ ਨਾਮ ਨਹੀਂ ਲੈ ਰਿਹਾ। ਹਾਲਾਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ਅੰਦਰ ਹੋਰ ਰਹੀਆਂ ਖੁਦਕੁਸ਼ੀਆਂ ‘ਤੇ ਬੋਲਦਿਆ ਕਿਹਾ ਕਿ ਅਸੀਂ ਕਰਜ਼ਾਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਰੋਕਣ ਦੇ ਲਈ ਇੱਕ ਨੀਤੀ ਤਿਆਰ ਕਰਾਂਗੇ, ਇਸ ਨੀਤੀ ਵਿੱਚ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੇ ਜਾਵੇਗੀ, ਪਰ ਸਰਕਾਰ ਬਣਨ ਦੇ 3 ਮਹੀਨਿਆਂ ਬਾਅਦ ਵੀ ਅਜਿਹਾ ਕੁਝ ਨਹੀਂ ਦੇਣ ਨੂੰ ਮਿਲ ਰਿਹਾ, ਪਰ ਕਿਸਾਨਾਂ ਦੀਆਂ ਖੁਦਕੁਸ਼ੀ (Farmer suicides) ਲਗਾਤਾਰ ਜਾਰੀ ਹਨ। ਜਿਸ ਦੀ ਤਾਜ਼ਾ ਤਸਵੀਰ ਅੰਮ੍ਰਿਤਸਰ ਤੋਂ ਸਾਹਮਣੇ ਆਈਆ ਹੈ।
ਸਰਹੱਦੀ ਤਹਿਸੀਲ ਅਜਨਾਲਾ ਦੇ ਹਲਕਾ ਰਾਜਾਸ਼ਾਸ਼ੀ ਅਧੀਨ ਆਉਦੇ ਸਰਹੱਦੀ ਪਿੰਡ ਕਾਰਨ ਵਿਖੇ 8 ਲੱਖ ਦੇ ਕਰਜ਼ ਤੋਂ ਦੁੱਖੀ ਹੋ ਇੱਕ ਨੌਜਵਾਨ ਕਿਸਾਨ ਨੇ ਜਹਿਰਲੀ ਦਵਾਈ ਪੀ ਕੇ ਖੁਦਕੁਸ਼ੀ (suicide) ਕਰ ਲਈ, ਮ੍ਰਿਤਕ ਦੀ ਪਛਾਣ ਨਵਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਹ ਖੇਤੀ ਦੇ ਨਾਲ-ਨਾਲ ਦੁੱਧ ਵੇਚਣ ਦਾ ਕੰਮ ਵੀ ਕਰਦਾ ਸੀ, ਪਰ ਲਗਾਤਾਰ ਉਸ ਦੇ ਸਿਰ ਕਰਜ਼ ਦਾ ਭਾਰ ਵੱਧ ਦਾ ਜਾ ਰਿਹਾ ਸੀ।