ਅੰਮ੍ਰਿਤਸਰ:ਅਜਨਾਲਾ ਅਧੀਨ ਆਉਂਦੇ ਪਿੰਡ ਬੋਹਲੀਆਂ ਦੇ ਰਹਿਣ ਵਾਲੇ ਇੱਕੋ ਪਰਿਵਾਰ ਵਿਚਾਲੇ ਚੱਲ ਰਹੇ ਝਗੜੇ ਤੋਂ ਬਾਅਦ ਦੇਰ ਸ਼ਾਮ ਅੱਡਾ ਮਹਿਰ ਬੁਖ਼ਾਰੀ ਵਿਖੇ ਇੱਕ ਧਿਰ ਵੱਲੋਂ ਦੂਸਰੀ ਧਿਰ ਦੇ ਵਿਅਕਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਦੇ ਵਿੱਚ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਪੱਪੂ ਮਸੀਹ ਦੇ ਭਰਾ ਜਸਪਾਲ ਮਸੀਹ ਵਾਸੀ ਪਿੰਡ ਬੋਹਲੀਆਂ ਨੇ ਦੱਸਿਆ ਕਿ ਮਾਮੂਲੀ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਡੇਵਿਡ ਮਸੀਹ ਆਪਣੇ ਪੁੱਤਰ ਕਰਨ ਮਸੀਹ ਸਮੇਤ ਹੋਰਨਾਂ ਵਿਅਕਤੀਆਂ ਨੂੰ ਨਾਲ ਲੈ ਕੇ ਹਥਿਆਰਾਂ ਨਾਲ ਲੈਸ ਹੋ ਕੇ ਅੱਡਾ ਮਹਿਰ ਬੁਖ਼ਾਰੀ ਸਥਿਤ ਦੁਕਾਨ ‘ਤੇ ਆ ਗਿਆ ਅਤੇ ਉਨ੍ਹਾਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।