ਅੰਮ੍ਰਿਤਸਰ: ਰਣਜੀਤ ਐਵੇਨਿਊ ਇਲਾਕੇ ਚੋਂ ਅਗਵਾ ਕੀਤੀ ਗਈ ਕੁੜੀ ਦਾ ਅਗਵਾਕਾਰਾਂ ਵਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਚੋਂ 26 ਫ਼ਰਵਰੀ ਨੂੰ ਅਨਮੋਲ ਨਾਂਅ ਦੀ ਕੁੜੀ ਦਾ ਕੁਝ ਨੌਜਵਾਨਾਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਅਗਵਾਕਾਰਾਂ ਨੇ ਪਰਿਵਾਰ ਕੋਲੋ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ।