ਅੰਮ੍ਰਿਤਸਰ :ਰਣਜੀਤ ਐਵਨਿਊ ਦੇ ਰੇਸਤਰਾਂ ਰਾਇਲ ਫੂਡ ਨੈਸ਼ਨ ਦੀ ਬਿਲਡਿੰਗ ਵਿੱਚ ਰਹਿਣ ਵਾਲਾ 33 ਸਾਲਾ ਨੌਜਵਾਨ ਰਾਮ ਰੂਪ ਪਿਛਲੇ 19 ਦਿਨਾਂ ਤੋਂ ਗਾਇਬ ਸੀ। ਬੀਤੇ ਐਤਵਾਰ ਉਸ ਦੀ ਲਾਸ਼ ਨਾਲ ਲੱਗਦੀ ਬਿਲਡਿੰਗ ਦੀ ਲਿਫਟ ਵਿੱਚੋਂ ਮਿਲੀ ਹੈ। ਲਾਸ਼ ਮਿਲਣ ਤੋਂ ਬਾਅਦ ਉਸ ਦੇ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।
ਪਰਿਵਾਰ ਨੇ ਦਰਜ ਕਰਵਾਈ ਸੀ ਗੁੰਮਸ਼ੁਦਗੀ ਦੀ ਰਿਪੋਰਟ : ਰਾਮ ਰੂਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਮ ਰੂਪ ਪਿਛਲੇ ਕਾਫੀ ਸਮੇਂ ਤੋਂ ਰਾਇਲ ਫੂਡ ਨੈਸ਼ਨ ਦੀ ਬਿਲਡਿੰਗ ਵਿੱਚ ਰਹਿੰਦਾ ਸੀ। ਨੌਜਵਾਨ ਇੱਕ ਫ਼ਰਵਰੀ ਤੋਂ ਗਾਇਬ ਸੀ ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਥਾਣਾ ਰਨਜੀਤ ਐਵਨਿਊ ਵਿੱਖੇ ਦਰਜ ਕਰਵਾਈ ਗਈ ਸੀ। ਹੁਣ ਐਤਵਾਰ ਨੂੰ ਉਸ ਦੀ ਲਾਸ਼ ਰਾਇਲ ਫੂਡ ਨੈਸ਼ਨ ਦੀ ਨਾਲ ਲੱਗਦੀ ਬਿਲਡਿੰਗ ਵਿੱਚੋ ਮਿਲੀ ਜਿਸ ਤੋਂ ਕਾਫੀ ਬਦਬੂ ਆ ਰਹੀ ਸੀ।
ਰੇਸਤਰਾਂ ਦੇ ਮਾਲਿਕ ਨੇ ਵੀ ਨਹੀਂ ਕੀਤੀ ਸੀ ਸਹਾਇਤਾ : ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਉਸ ਬਿਲਡਿੰਗ ਵਿੱਚ ਪੁੱਜੇ। ਪਰ, ਉਨ੍ਹਾਂ ਨੂੰ ਪੁਲਿਸ ਵੱਲੋਂ ਲਾਸ਼ ਦੇ ਕੋਲ ਨਹੀਂ ਜਾਣ ਦਿੱਤਾ ਗਿਆ। ਪੁਲਿਸ ਵਲੋਂ ਲਾਸ਼ ਨੂੰ ਕਬਜੇ ਵਿੱਚ ਲੈਕੇ ਸਾਨੂੰ ਸਿਰਫ਼ ਉਸ ਦੀ ਸ਼ਨਾਖਤ ਕਰਵਾਈ। ਉਨ੍ਹਾਂ ਕਿਹਾ ਕਿ ਉਹ ਸਾਰੇ ਪੁਲਿਸ ਅਧਿਕਰੀਆਂ ਨੂੰ ਇਸ ਥਾਂ ਦੀ ਸੀਸੀਟੀਵੀ ਫੁਟੇਜ ਵੀ ਲੈਣ ਲਈ ਕਹਿੰਦੇ ਰਹੇ, ਪਰ ਪੁਲਿਸ ਅਧਿਕਾਰੀ ਨੇ ਸਾਡੀ ਗੱਲ ਨਹੀਂ ਸੁਣੀ। ਅਸੀ ਕਈ ਵਾਰ ਇਸ ਰੇਸਤਰਾਂ ਦੇ ਮਾਲਿਕ ਨੂੰ ਵੀ ਫ਼ੋਨ ਕੀਤੇ ਸੀ, ਪਰ ਸਾਨੂੰ ਉਹ ਇਹੋ ਕਹਿੰਦਾ ਰਿਹਾ ਕਿ ਉਹ ਬਾਹਰ ਹੈ, ਉਹ ਜਦੋਂ ਆਵੇਗਾ ਤੇ ਉਸ ਬਾਰੇ ਪਤਾ ਕਰੇਗਾ।