ਪੰਜਾਬ

punjab

ETV Bharat / state

ਅੰਮ੍ਰਿਤਸਰ ’ਚ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ, ਜਾਂਚ ’ਚ ਜੁੱਟੀ ਪੁਲਿਸ - ਮਾਮਲੇ ਦੀ ਜਾਂਚ ਸ਼ੁਰੂ

ਅੰਮ੍ਰਿਤਸਰ ਦੇ ਦਾਣਾ ਮੰਡੀ ਭਗਤਾ ਵਾਲਾ ਵਿਖੇ ਇੱਕ ਮੁਕੇਸ਼ ਨਾਂ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ’ਚ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ
ਅੰਮ੍ਰਿਤਸਰ ’ਚ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ

By

Published : Mar 11, 2022, 5:31 PM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਗਲੀ ਗੁਜਰਾ ਬਜਾਰ ਭਗਤਾਂ ਵਾਲੇ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋ ਉੱਥੇ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਇਸ ਮਾਮਲੇ ਤੋਂ ਬਾਅਦ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਤਲ ਕੀਤੇ ਜਾਣ ਦਾ ਖਦਸ਼ਾ ਜਤਾਇਆ ਹੈ।

ਮਾਮਲੇ ਸੰਬਧੀ ਮ੍ਰਿਤਕ ਦੇ ਭਰਾ ਕੇਵਲ ਚੰਦ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਉਸਦੇ ਭਰਾ ਮੁਕੇਸ਼ ਵੱਲੋਂ ਬੀਤੇ 11 ਸਾਲ ਪਹਿਲਾਂ ਪ੍ਰੇਮ ਵਿਆਹ ਦੇ ਚਲਦਿਆਂ ਹਾਈ ਕੋਰਟ ’ਚ ਵਿਆਹ ਕਰਵਾਇਆ ਸੀ ਪਰ ਉਸਦੇ ਸੋਹਰੇ ਪਰਿਵਾਰ ਦੇ ਮੈਬਰ ਉਸਨੂੰ ਉਸ ਸਮੇਂ ਤੋਂ ਹੀ ਤੰਗ ਪਰੇਸ਼ਾਨ ਕਰਦੇ ਸੀ। ਇਨ੍ਹਾਂ ਹੀ ਨਹੀਂ ਮ੍ਰਿਤਕ ਦੇ ਸਾਲੇ ਵੱਲੋਂ ਉਸ ਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ।

ਅੰਮ੍ਰਿਤਸਰ ’ਚ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ

ਉਨ੍ਹਾਂ ਅੱਗੇ ਕਿਹਾ ਕਿ ਉਸਦੀ ਪਤਨੀ ਵੀ 6 ਮਹੀਨੇ ’ਚ ਲੜ ਕੇ ਪੇਕੇ ਘਰ ਰਹਿਣ ਚਲੀ ਜਾਂਦੀ ਸੀ ਅਤੇ ਹੁਣ ਉਸਦੇ ਭਰਾ ਦੀ ਲਾਸ਼ ਲਾਸ਼ ਭਗਤਾ ਵਾਲਾ ਦਾਣਾ ਮੰਡੀ ਤੌ ਮਿਲੀ ਹੈ। ਜਿਸ ਚ ਉਸਦੀ ਪਤਨੀ ਦੇ ਪੇਕਿਆ ਵਾਲਿਆਂ ਦਾ ਹੱਥ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਰਾਤ ਕੰਮ ਤੋਂ ਘਰ ਆਉਂਦੇ ਹੀ ਉਹ ਘਰੋਂ ਬਾਹਰ ਚਲਾ ਗਿਆ ਸੀ ਅਤੇ ਉਸਦੀ ਲਾਸ਼ ਨੂੰ ਦਾਣਾ ਮੰਡੀ ਚੋਂ ਮਿਲੀ ਜਿਸ ਨੂੰ ਮਾਰੀ ਗਈ ਹੈ।

ਉੱਥੇ ਹੀ ਇਸ ਸਬੰਧੀ ਥਾਣਾ ਗੇਟ ਹਕੀਮਾਂ ਦੇ ਪੁਲਿਸ ਜਾਂਚ ਅਧਿਕਾਰੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਦਾਣਾ ਮੰਡੀ ਭਗਤਾਂ ਵਾਲੇ ਤੋਂ ਇੱਕ ਲਾਸ਼ ਮਿਲੀ ਸੀ ਜਿਸਦਾ ਉਨ੍ਹਾਂ ਵੱਲੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਆਪਣੀ ਪਤਨੀ ਨਾਲ ਵਿਵਾਦ ਚਲ ਰਿਹਾ ਸੀ ਜਿਸਦੇ ਚਲਦੇ ਉਹ 7-8 ਮਹੀਨੇ ਤੋਂ ਪੇਕੇ ਰਹਿ ਰਹੀ ਸੀ ਫਿਲਹਾਲ ਮਾਮਲਾ ਕਤਲ ਦਾ ਲੱਗ ਰਿਹਾ ਹੈ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ :ਹਥਿਆਰਾਂ ਦੀ ਨੋਕ ’ਤੇ ਬਜ਼ੁਰਗ ਜੋੜੇ ਤੋਂ ਲੁੱਟ

ABOUT THE AUTHOR

...view details