ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸਬ ਡਵੀਜਨ ਮੈਜਿਸਟ੍ਰੇਟ ਅਤੇ ਤਹਿਸੀਲਦਾਰ ਦਫ਼ਤਰ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਸਟੇਟ ਲੈਵਲ ਹੁਕਮਾਂ ਦੇ ਚੱਲਦਿਆਂ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚੱਲਦਿਆਂ ਸਿਰਫ ਕੋਵਿਡ ਸਬੰਧੀ ਜਰੂਰੀ ਕੰਮਕਾਜ ਕੀਤੇ ਗਏ ਬਾਕੀ ਕੰਮਾ ਲਈ ਮੁਕੰਮਲ ਹੜਤਾਲ ਜਾਰੀ ਰਹੀ।
ਡੀ ਸੀ ਦਫ਼ਤਰ ਸਟਾਫ਼ ਵੱਲੋਂ ਪੰਜਾਬ ਸਰਕਾਰ ਖਿਲਾਫ਼ 2 ਦਿਨ ਦੀ ਹੜਤਾਲ - ਡਿਪਟੀ ਕਮਿਸ਼ਨਰ ਅੰਮ੍ਰਿਤਸਰ
ਲਟਕਦੀਆਂ ਮੰਗਾ ਨੂੰ ਲੈ ਕੇ ਪੰਜਾਬ ਸਰਕਾਰ ਪ੍ਰਤੀ ਰੋਸ਼ ਪ੍ਰਦਰਸ਼ਨ ਕਰਦਿਆਂ ਡੀ ਸੀ ਦਫ਼ਤਰ ਸਟਾਫ਼ ਵੱਲੋਂ ਕੀਤੀ 2 ਦਿਨ ਦੀ ਕਲਮ ਛੋੜ ਹੜਤਾਲ
ਇਸ ਸਬੰਧੀ ਗੱਲਬਾਤ ਕਰਦਿਆਂ ਅਸ਼ੀਸ਼ ਕੁਮਾਰ ਜਰਨਲ ਸਕੱਤਰ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਦੱਸਿਆ ਕਿ ਡੀ ਸੀ ਦਫ਼ਤਰ ਦੇ ਮੁਲਾਜ਼ਮ ਜੋਂ ਕਿ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ, 24 ਘੰਟੇ ਡਿਉਟੀ ਨਿਭਾ ਰਹੇ ਹਨ। ਪਰ ਸਰਕਾਰ ਵੱਲੋਂ ਉਨ੍ਹਾਂ ਦੀਆ ਲੰਬਿਤ ਮੰਗਾ ਉਪਰ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ।
ਜਿਸਦੇ ਕਾਰਨ ਉਨ੍ਹਾਂ ਵੱਲੋਂ ਰਾਜ ਲੈਵਲ ਦੇ ਹੁਕਮਾਂ ਤੇ ਅੰਮ੍ਰਿਤਸਰ ਦੇ ਡੀ ਸੀ ਦਫਤਰ, ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਅਤੇ ਤਹਿਸੀਲਦਾਰ ਦਫ਼ਤਰ ਵਿੱਚ ਸਾਰੇ ਮੁਲਾਜ਼ਮਾਂ ਵੱਲੋਂ ਦੋ ਦਿਨ ਦੀ ਕਲਮ ਛੋੜ ਹੜਤਾਲ ਕੀਤੀ ਗਈ। ਸਰਕਾਰ ਨੂੰ ਇਹ ਅਪੀਲ ਕੀਤੀ ਗਈ, ਕੀ ਉਹ ਸਾਡੀਆ ਲਟਕਦੀਆਂ ਮੰਗਾਂ ਤੇ ਗੌਰ ਕਰਦਿਆਂ ਸਾਨੂੰ ਬਣਦਾ ਹੱਕ ਦੇਵੇ ਨਹੀ ਸੰਘਰਸ਼ ਹੋਰ ਵੀ ਜ਼ਿਆਦਾ ਤਿੱਖਾ ਕੀਤਾ ਜਾਵੇਗਾ।