ਅੰਮ੍ਰਿਤਸਰ: ਉੱਤਰ ਭਾਰਤ ਵਿੱਚ ਆਏ ਮਾਨਸੂਨ ਦੇ ਚਲਦੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਹੁਣ ਕਿਸਾਨਾਂ ਦੀ ਚਿੰਤਾ ਵੀ ਵਧਦੀ ਨਜ਼ਰ ਆ ਰਹੀ ਹੈ। ਕਿਉਂਕਿ ਜਿਹੜਾ ਝੋਨਾ ਜੂਨ ਦੇ ਮਹੀਨੇ ਵਿੱਚ ਲਾਇਆ ਗਿਆ ਹੈ। ਉਸ ਲਈ ਮੀਂਹ ਕਾਰਨ ਹਾਨੀਕਾਰਨ ਸਿੱਧ ਹੋਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਕੁਲਵੰਤ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ, ਕਿ ਮੌਸਮ ਦੇ ਹਿਸਾਬ ਨਾਲ ਹੋ ਰਹੀ ਬਰਸਾਤ ਝੋਨੇ ਦੀ ਨਵੀਂ ਫ਼ਸਲ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ।
ਉਨ੍ਹਾਂ ਨੇ ਕਿਹਾ, ਜੋ ਝੋਨੇ ਦਾ ਬੂਟਾ ਪਹਿਲਾਂ ਲਾਇਆ ਸੀ, ਉਨ੍ਹਾਂ ਲਈ ਤਾਂ ਇਹ ਮੀਂਹ ਲਾਭਦਾਇਕ ਸਿੱਧ ਹੋਵੇਗਾ। ਜੇਕਰ ਸਰਕਾਰ ਨੇ ਪਹਿਲਾਂ ਤੋਂ ਹੀ ਪੂਰੀ ਬਿਜਲੀ ਦਿੱਤੀ ਹੁੰਦੀ, ਤਾਂ ਸਮੇਂ ਸਿਰ ਸਾਰਾ ਝੋਨਾ ਲੱਗ ਜਾਣਾ ਸੀ, ਪਰ ਹੁਣ ਜੇਕਰ ਅਸੀਂ ਝੋਨਾ ਲਵਾਉਦੇ ਹਾਂ, ਤਾਂ ਉਸ ‘ਤੇ ਲੇਬਰ 6 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਵੇਗੀ। ਜੋ ਕਿਸਾਨਾਂ ‘ਤੇ ਇੱਕ ਮਹਿੰਗਾਈ ਵੱਡੀ ਮਾਰ ਹੈ।