ਅੰਮ੍ਰਿਤਸਰ: ਉੱਤਰੀ-ਭਾਰਤ ਦੀ ਵੱਡੀ ਅਨਾਜ ਮੰਡੀ ਵਜੋਂ ਜਾਣੀ ਜਾਂਦੀ ਰਈਆ ਦਾਣਾ ਮੰਡੀ ਵਿੱਚ ਮਜ਼ਦੂਰ ਯੂਨੀਅਨ ਵੱਲੋਂ ਰੇਟ ਵਧਾਉਣ ਦੀ ਮੰਗ ਕਰਦੇ ਹੋਏ ਕੰਮਕਾਜ ਠੱਪ ਕਰਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਲਟਕੀ ਪਈ ਹੈ। ਅਨਾਜ ਮੰਡੀ ਮਜ਼ਦੂਰ ਯੂਨੀਅਨ ਪ੍ਰਧਾਨ ਨਾਜਰ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਰੇਟ ਵਧਾਉਣ ਦੀ ਮੰਗ ਕਰਦੀਆਂ ਮੰਡੀਆਂ ਵਿੱਚ ਹੜਤਾਲ ਕੀਤੀ ਗਈ ਹੈ। ਪ੍ਰਧਾਨ ਨਾਜਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਜ਼ਦੂਰ ਯੂਨੀਅਨ ਨਾਲ ਮੁਲਾਕਾਤ ਦੌਰਾਨ ਮਜ਼ਦੂਰੀ ਦੇ ਰੇਟ ਵਧਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਰਕਾਰ ਬਣਨ ਤੋਂ ਬਾਅਦ ਡੇਢ ਸਾਲ ਬੀਤ ਜਾਣ ਉੱਤੇ ਵੀ ਉਨ੍ਹਾਂ ਦੀ ਮਜਦੂਰੀ ਨਹੀਂ ਵਧਾਈ ਗਈ ਹੈ।
Workers staged protest: ਮਜ਼ਦੂਰਾਂ ਨੇ ਕੰਮਕਾਰ ਠੱਪ ਕਰਕੇ ਕੀਤੀ ਹੜਤਾਲ, ਸਰਕਾਰ ਉੱਤੇ ਮਜ਼ਦੂਰੀ ਨਾ ਵਧਾਉਣ ਦਾ ਲਾਇਆ ਇਲਜ਼ਾਮ - President Najer Singh
ਅੰਮ੍ਰਿਤਸਰ ਦੀ ਰਈਆ ਦਾਣਾ ਮੰਡੀ (Raya Dana Mandi of Amritsar) ਵਿੱਚ ਮਜ਼ਦੂਰ ਯੂਨੀਅਨ ਨੇ ਰੇਟ ਵਧਾਉਣ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਨੇ ਰੇਟ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਨੇਪਰੇ ਨਹੀਂ ਚੜ੍ਹਾ ਰਹੀ। ਮਜ਼ਦੂਰ ਯੂਨੀਅਨ ਦੀ ਹੜਤਾਲ ਕਾਰਣ ਮੰਡੀ ਵਿੱਚ ਕੰਮ ਵੀ ਬੰਦ ਹੋ ਗਿਆ।
Published : Oct 9, 2023, 10:48 PM IST
ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਕੱਢੀ ਭੜਾਸ:ਇਸ ਤੋਂ ਇਲਾਵਾ ਬੀਤੇ ਦਿਨਾਂ ਦੌਰਾਨ ਖੇਤੀਬਾੜੀ ਮੰਤਰੀ ਪੰਜਾਬ ਵੱਲੋਂ ਅਨਾਜ ਮੰਡੀ ਮਜ਼ਦੂਰ ਯੂਨੀਅਨ (Labor union strike) ਨੂੰ ਭਰੋਸਾ ਦਿੱਤਾ ਗਿਆ ਸੀ ਕਿ 05 ਅਕਤੂਬਰ ਤੱਕ ਮਜ਼ਦੂਰਾਂ ਦੀ ਮਜ਼ਦੂਰੀ ਵਧਾਉਣ ਨੂੰ ਲੈਅ ਕੇ ਕੀਤੀਆਂ ਜਾ ਰਹੀਆਂ ਹਨ ਅਤੇ ਮੰਗਾਂ ਉੱਤੇ ਸਰਕਾਰ ਵੱਲੋਂ ਵਿਚਾਰ ਵਟਾਂਦਰਾ ਕਰਕੇ ਮਸਲਾ ਹੱਲ ਕੀਤਾ ਜਾਵੇਗਾ ਪਰ ਅੱਜ ਤੱਕ ਮਸਲਾ ਹੱਲ ਨਾ ਹੋਣ ਉੱਤੇ ਰੋਸ ਵਜੋਂ ਮਜਬੂਰਨ ਉਨ੍ਹਾਂ ਨੂੰ ਕੰਮਕਾਜ ਛੱਡ ਕੇ ਮੰਡੀ ਵਿੱਚ ਧਰਨਾ ਲਗਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਮੁੱਲ ਵਧਾਇਆ ਜਾ ਸਕਦਾ ਹੈ ਤਾਂ ਦਿਨ ਰਾਤ ਮੰਡੀ ਵਿੱਚ ਖੂਨ ਪਸੀਨਾ ਵਹਾਉਣ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਕਿਉਂ ਨਹੀਂ ਵਧਾਈ ਜਾ ਸਕਦੀ।
- MP Manish Tiwari Statement : MP ਤਿਵਾੜੀ ਨੇ ਦਿੱਤਾ ਬਿਆਨ, ਕਿਹਾ-ਵਿਕਾਸ ਕਿਸੇ ਪਾਰਟੀ ਵੱਲੋਂ ਨਹੀਂ ਹੁੰਦਾ, ਸਾਰਿਆਂ ਦਾ ਸਾਂਝਾ ਉੱਦਮ ਹੈ, ਪੜ੍ਹੋ ਹੋਰ ਕੀ ਕਿਹਾ...
- Jalandhar Family Members Burnt Alive : 3 ਬੱਚਿਆਂ ਸਣੇ ਪਰਿਵਾਰ ਦੇ 6 ਮੈਂਬਰ ਜ਼ਿੰਦਾ ਸੜੇ, ਫਰਿੱਜ ਦਾ ਕੰਪ੍ਰੈਸ਼ਰ ਫੱਟਣ ਨਾਲ ਹੋਇਆ ਧਮਾਕਾ, ਧਮਾਕੇ ਸਮੇਂ ਮੈਚ ਦੇਖ ਰਿਹਾ ਸੀ ਪਰਿਵਾਰ
- Gangster Deepak Mann Murder Case: ਜੇਲ 'ਚ ਬੰਦ ਮੋਨੂੰ ਡਾਗਰ ਨੇ ਕਰਵਾਇਆ ਸੀ ਗੈਂਗਸਟਰ ਦੀਪਕ ਮਾਨ ਦਾ ਕਤਲ, ਗੋਲਡੀ ਬਰਾੜ ਨੇ ਦਿੱਤੀ ਸੀ 50 ਲੱਖ ਦੀ ਸੁਪਾਰੀ
ਮਜ਼ਦੂਰਾਂ ਵਿੱਚ ਪ੍ਰੇਸ਼ਾਨੀ ਦਾ ਆਲਮ: ਪ੍ਰਧਾਨ ਨਾਜਰ ਸਿੰਘ (President Najer Singh) ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦੀ ਮੰਡੀ ਵਿੱਚ ਆਮਦ ਹੋਣ ਉੱਤੇ ਇੱਕ ਮਜ਼ਦੂਰ ਸਵੇਰ ਦੇ 6 ਵਜੇ ਤੋਂ ਰਾਤ ਤਕਰੀਬਨ 12 ਵਜੇ ਤੱਕ ਕੰਮ ਕਰਦਾ ਹੈ ਅਤੇ ਇਸ ਹੱਡ ਤੋੜਵੀਂ ਮਿਹਨਤ ਦੌਰਾਨ ਸੌਣ, ਖਾਣ-ਪੀਣ ਅਤੇ ਆਰਾਮ ਲਈ ਵੀ ਕੋਈ ਤੈਅ ਸਮਾਂ ਨਹੀਂ ਹੁੰਦਾ ਹੈ। ਫਿਰ ਵੀ ਮਿਹਨਤ ਕਰਨ ਉੱਤੇ ਬਣਦੀ ਮਜਦੂਰੀ ਨਾ ਮਿਲਣ ਕਾਰਣ ਮਜ਼ਦੂਰਾਂ ਵਿੱਚ ਪ੍ਰੇਸ਼ਾਨੀ ਦਾ ਆਲਮ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਵੱਲੋਂ 25 ਪੈਸੇ (ਪ੍ਰਤੀਸ਼ਤ) ਮਜ਼ਦੂਰੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਨਾਮਾਤਰ ਹੈ ਅਤੇ ਇਸ ਨਾਲ ਢਾਈ ਤੋਂ ਤਿੰਨ ਰੁਪਏ ਦਾ ਵਾਧਾ ਹੋਵੇਗਾ।