੭ ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਅੱਜ ਦਾ ਮੁੱਖਵਾਕ
ਵਿਆਖਿਆ- ਬਿਲਾਵਲੁ ਮਹਲਾ ਪੰਜਵਾਂ ਛੰਦ ੴ ਸਤਿਗੁਰ ਪ੍ਰਸਾਦਿ ॥
ਹੇ ਸਖੀ ਸਹੇਲੀ, ਪਿਆਰੇ ਪ੍ਰਭੂ ਦੀ ਸਿਫ਼ਤਿ ਸਾਲਾਹਿ ਦਾ ਗੀਤ ਗਾਉਂਦੇ ਮਨ ਵਿੱਚ ਖ਼ੁਸ਼ੀ ਦਾ ਰੰਗ ਢੰਗ ਬਣ ਜਾਂਦਾ ਹੈ। ਨਾ ਮਰਨ ਵਾਲੇ ਖਸਮ ਪ੍ਰਭੂ ਦਾ ਨਾਮ ਸੁਣਦਿਆ ਮਨ ਵਿੱਚ ਚਾਅ ਪੈਦਾ ਹੋ ਜਾਂਦਾ ਹੈ। ਇਹ ਵੱਡੀ ਕਿਸਮਤ ਨਾਲ ਕਿਸੇ ਜੀਵ ਇਸਤਰੀ ਦੇ ਮਨ ਵਿੱਚ ਪ੍ਰਮਾਤਮਾ ਪਤੀ ਦਾ ਪਿਆਰ ਪੈਦਾ ਹੁੰਦਾ ਹੈ, ਉਦੋਂ ਉਹ ਉਤਾਵਲੀ ਹੋ ਪੈਂਦੀ ਹੈ ਕਿ ਉਸ ਸਾਰੇ ਗੁਣਾਂ ਦੇ ਮਾਲਕ ਪ੍ਰਭੂ ਪਤੀ ਨੂੰ ਕਦੋਂ ਮਿਲੇਗੀ। ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ, ਕਿ ਜੇ ਆਤਮਿਕ ਅਭੋਲਤਾ ਵਿਚੱ ਲੀਨ ਰਹੀਏ, ਤਾਂ ਪ੍ਰਮਾਤਮਾ ਰੂਪੀ ਪਤੀ ਮਿਲ ਪੈਂਦਾ ਹੈ। ਉਹ ਭਾਗਾਂ ਵਾਲੀ ਜੀਵ ਇਸਤਰੀ ਮੁੜ ਕੁਝ ਪੁੱਛਦੀ ਹੈ।
ਹੇ ਸਹੇਲੀ, ਮੈਨੂੰ ਮਤਿ-ਅਕਲ ਦੇ ਕਿ ਕਿਸ ਤਰੀਕੇ ਨਾਲ ਪ੍ਰਭੂ ਪਤੀ ਮਿਲ ਸਕਦਾ ਹੈ। ਹੇ ਸਹੇਲੀ, ਮੈਂ ਦਿਨ ਰਾਤ ਤੇਰੀ ਸੇਵਾ ਕਰਾਂਗੀ। ਨਾਨਕ ਜੀ ਬੇਨਤੀ ਕਰਦੇ ਹਨ ਕਿ ਪ੍ਰਭੂ ਮੇਰੇ ਉੱਤੇ ਮਿਹਰ ਕਰ, ਮੈਨੂੰ ਆਪਣੇ ਨਾਲ ਲਾਈ ਰੱਖ॥੧॥ ਹੇ ਭਾਈ, ਪ੍ਰਮਾਤਮਾ ਦਾ ਨਾਮ ਕੀਮਤੀ ਹੈ, ਜਿਹੜਾ ਮਨੁੱਖ ਇਹ ਹਰਿ ਨਾਮ ਵਿਹਾਰਦਾ ਹੈ, ਉਸ ਦੇ ਅੰਦਰ ਰਸ ਪੈਦਾ ਹੋ ਜਾਂਦਾ ਹੈ, ਪਰ ਇਹ ਨਾਮ ਰਤਨ ਕੋਈ ਵਿਰਲਾ ਹੀ ਮਨੁੱਖ ਭਾਲ ਕਰ ਕੇ ਸੰਤ ਜਨਾਂ ਪਾਸੋਂ ਹੀ ਹਾਸਿਲ ਕਰਦਾ ਹੈ। ਇਸ ਨਾਮ ਰਾਹੀਂ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਹਨ। ਉਹੀ ਮਿਹਰ ਕਰ ਕੇ ਉਸ ਨੂੰ ਅਸ਼ੋਕ ਪ੍ਰਭੂ ਦੀਆਂ ਸਿਫ਼ਤਿ ਸਾਲਾਹਿ ਦੀਆਂ ਗੱਲਾਂ ਸੁਣਾਉਂਦੇ ਹਨ।
ਹੇ ਭਾਈ, ਸੰਤ ਜਨਾਂ ਦੀ ਸੰਗਤਿ ਵਿੱਚ ਰਹਿ ਕੇ ਸੁਰਤਿ ਜੋੜ ਕੇ, ਮਨ ਲਾ ਕੇ ਪ੍ਰਭੂ ਚਰਨਾਂ ਨਾਲ ਪਿਆਰ ਪਾ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ। ਪ੍ਰਭੂ ਦੇ ਦਰ ਉੱਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰ। ਜਿਹੜਾ ਮਨੁੱਖ ਅਰਦਾਸ ਕਰਦਾ ਰਹਿੰਦਾ ਹੈ, ਉਸ ਦਾ ਮਨੁੱਖਾ ਜੀਵਨ ਸਫ਼ਲ ਹੋ ਜਾਂਦਾ ਹੈ। ਪ੍ਰਮਾਤਮਾ ਦੀ ਸਿਫ਼ਤਿ-ਸਾਲਾਹਿ ਦੀ ਦਾਤਿ ਮਿਲਦੀ ਹੈ। ਹੇ ਅਪਹੁੰਚ ਤੇ ਆਬਾਹ, ਨਾਨਕ ਤੇਰੇ ਦਰ ਉੱਤੇ ਬੇਨਤੀ ਕਰਦਾ ਹੈ ਕਿ ਮੈਂ ਤੇਰਾ ਦਾਸ ਹਾਂ, ਤੂੰ ਮੇਰੇ ਮਾਲਕ ਤੋਂ ਮੈਨੂੰ ਆਪਣੀ ਸਿਫ਼ਤਿ-ਸਾਲਾਹਿ ਦੀ ਦਾਤਿ ਬਖ਼ਸ਼॥੨। ਕੁੜੀ ਮੁੰਡੇ ਦੇ ਵਿਆਹ ਦਾ ਮੇਲ ਮਿਲਾਇਆ ਜਾਂਦਾ ਹੈ। ਲਾਲੇ ਦੇ ਨਾਲ ਜਾਂਦੇ ਆਉਂਦੇ ਹਨ, ਲੜਕੀ ਵਾਲਿਆਂ ਦੇ ਘਰ ਢੁੱਕਦੇ ਹਨ। ਜਾਂਞੀਆਂ ਨੂੰ ਉਹ ਕਈ ਸੁਆਦਲੇ ਭੋਜਨ ਖੁਆਂਦੇ ਹਨ। ਪਾਂਧਾ ਜਾਵਾਂ ਪੜ੍ਹ ਕੇ ਲੜਕੇ ਲੜਕੀ ਦਾ ਮੇਲ ਕਰਾ ਦਿੰਦਾ ਹੈ। ਇਸ ਤਰ੍ਹਾਂ ਸਾਧ ਸੰਗਤ ਦੀ ਬਰਕਤ ਨਾਲ ਜੀਵ-ਇਸਤਰੀ ਅਤੇ ਪ੍ਰਭੂ-ਪਤੀ ਦੇ ਮਿਲਾਪ ਦਾ ਕਦੇ ਨਾ ਖੁੱਭਣ ਵਾਲਾ ਮੁੜ ਸੋਕਿਆ ਜਾਂਦਾ ਹੈ। ਸਾਧ ਸੰਗਤਿ ਦੀ ਕਿਰਪਾ ਨਾਲ ਜੀਵ-ਇਸਤਰੀ ਦਾ ਪੂਰਨ ਪ੍ਰਮਾਤਮਾ ਨਾਲ ਮਿਲਾਪ ਯਾਨੀ ਵਿਆਹ ਹੋ ਜਾਂਦਾ ਹੈ। ਜੀਵ ਇਸਤਰੀ ਦੇ ਹਿਰਦੇ ਵਿੱਚ ਸਾਰੇ ਸੁੱਖ ਆ ਵਸਦੇ ਹਨ। ਪ੍ਰਭੂ-ਪਤੀ ਨਾਲ ਉਸ ਦਾ ਵਿਛੋੜਾ ਮੁੱਕ ਜਾਂਦਾ ਹੈ। ਸੰਤ ਜਨ ਮਿਲ ਕੇ ਸਾਧ ਸੰਗਤਿ ਵਿੱਚ ਆਉਂਦੇ ਹਨ। ਪ੍ਰਭੂ ਦੀ ਸਿਫ਼ਤਿ-ਸਾਲਾਹਿ ਕਰਦੇ ਹਨ। ਜੀਵ ਇਸਤਰੀ ਨੂੰ ਪ੍ਰਭੂ ਪਤੀ ਨਾਲ ਮਿਲਾਉਣ ਵਾਸਤੇ ਇਹ ਸੰਗੀ ਅਰਸ਼ ਸਾਥੀ ਬਣ ਜਾਂਦੇ ਹਨ। ਸੰਤ ਜਨ ਮਿਲ ਕੇ ਸਾਧ ਸੰਗਤਿ ਵਿੱਚ ਇਕੱਠੇ ਹੁੰਦੇ ਹਨ। ਆਤਮਿਕ ਅਬੋਲੜਾ ਵਿਚ ਟਿਕਦੇ ਹਨ, ਮੰਨੋ, ਲੜਕੀ ਵਾਲਿਆਂ ਦੇ ਘਰ ਦੁੜਾਉ ਹੋ ਰਿਹਾ ਹੈ, ਜਿਵੇਂ ਲੜਕੀ ਦੇ ਸਕੇ ਬੰਧੀਆਂ ਦੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ, ਤਿਵੇਂ, ਜਿੰਦ ਦੇ ਸਾਥੀਆਂ ਦੇ ਮਨ ਵਿੱਚ, ਸਾਡੇ ਗਿਆਨ-ਇੰਦਰੀਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ। ਸਾਧ ਸੰਗਤ ਦੇ ਪ੍ਰਤਾਪ ਨਾਲ ਜੀਵ-ਇਸਤਰੀ ਦੀ ਸਿੰਘ, ਪਰ ਕੀ ਜੋਤਿ ਵਿੱਚ ਮਿਲ ਕੇ ਭਾਣੇ ਪੇਟੇ ਵਾਂਗ ਇਕ-ਮਿਕ ਹੋ ਜਾਂਦੀ ਹੈ। ਜਿਵੇਂ ਸਦੀਆਂ ਮੜੀਆਂ ਨੂੰ ਸਾਰੇ ਸੁਆਦਲੇ ਭੋਜਨ ਛਕਾਏ ਜਾਂਦੇ ਹਨ, ਤਿਵੇਂ ਜੀਵ-ਇਸਤਰੀ ਨੂੰ ਪ੍ਰਮਾਤਮਾ ਦਾ ਨਾਮ-ਭੋਜਨ ਪ੍ਰਾਪਤ ਹੁੰਦਾ ਹੈ।
ਨਾਨਕ ਬੇਨਤੀ ਕਰਦੇ ਹਨ ਕਿ ਇਹ ਸਾਰੀ ਗੁਰੂ ਜੀ ਹੀ ਮਿਹਰ ਹੈ। ਗੁਰੂ ਸੰਤ ਨੇ ਲੜਨ ਲਈ, ਸਾਡੀ ਲੜਾਈ ਨੂੰ ਸਾਰੇ ਜਗਤ ਦਾ ਮੂਲ ਦੇ ਕਾਰਵਾਂ ਦਾ ਮਾਲਕ ਪ੍ਰਮਾਤਮਾ ਮਿਲਾਇਆ ਹੈ।੩। ਜਿਹੜੀ ਜੀਵ ਇਸਤਰੀ ਗੁਰੂ ਦੇ ਚਰਨੀ ਲੱਗ ਜਾਂਦੀ ਹੈ, ਉਸ ਦੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਆ ਬੋਲਦਾ ਹੈ। ਉਸ ਦਾ ਸਰੀਰ ਵਚਨ ਸੋਹਣਾ ਹੋ ਜਾਂਦਾ ਹੈ। ਉਸ ਦੀ ਨਿਰਣਾ ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ। ਜਿਹੜੀ ਜੀਵ ਇਸਤਰੀ, ਗੁਰੂ ਦੇ ਚਰਨੀਂ ਲੱਗਦੀ ਹੈ, ਉਹ ਪ੍ਰਮਾਤਮਾ ਕੋਲੋਂ ਮਿਹਰ ਪ੍ਰਾਪਤ ਕਰ ਲੈਂਦੀ ਹੈ। ਸਾਧ ਸੰਝਿ ਵੀ ਚਰਨ ਧੂੜ ਦੇ ਪ੍ਰਤਾਪ ਨਾਲ ਪੇਸ ਦੇ ਅੰਦਰ ਮਮਤਾ ਵਧਾਉਣ ਵਾਲੀ ਆਸ ਖ਼ਤਮ ਹੋ ਜਾਂਦੀ ਹੈ, ਉਸ ਨੂੰ ਬਿਨਾਂ ਦੋ ਵਿਛੜੇ ਹੋਏ ਪ੍ਰਭੂ ਵੀ ਮਿਲ ਪੈਂਦੇ ਹਨ। ਨਾਨਕ ਬੇਨਤੀ ਕਰਦੇ ਹਨ ਕਿ ਗੁਰੂ ਦੀ ਚਰਨੀਂ ਲੱਗੀ ਹੋਈ ਜੀਵ ਇਸਤਰੀ ਦੇ ਅੰਜਰ ਹਰ ਵੇਲੇ ਆਯਮ ਆਦਿ ਦੇ ਵਾਜੇ ਵੱਜਦੇ ਰਹਿੰਦੇ ਹਨ, ਜਿਸ ਦਾ ਸਜੜਾ ਉਹ ਆਪਣੇ ਮਨ ਦੀ ਹਉਮੈ ਵਾਲੀ ਮਤਿ ਤਿਆਗ ਦਿੰਦੀ ਹੈ। ਸਾਧ ਸੰਗਤਿ ਵਿੱਚ ਰਹਿ ਕੇ ਉਸ ਦੀ ਸੁਰਤਿ ਮਾਲਕ ਪ੍ਰਭੂ ਵਿੱਚ ਲਗੀ ਰਹਿੰਦੀ ਹੈ, ਉਹ ਜੀਵ ਇਸਤਰੀ ਮਾਲਕ ਪ੍ਰਭੂ ਦੀ ਸ਼ਰਨ ਵਿੱਚ ਡੁੱਬੀ ਰਹਿੰਦੀ ਹੈ॥੪॥੧॥
ਇਹ ਵੀ ਪੜ੍ਹੋ:ਐੱਨਸੀਈਆਰਟੀ ਦੇ ਸਿਲੇਬਸ ਉੱਤੇ ਐੱਸਜੀਪੀਸੀ ਨੇ ਜਤਾਇਆ ਇਤਰਾਜ਼, ਗਲਤ ਜਾਣਕਾਰੀ ਨੂੰ ਤੁਰੰਤ ਹਟਾਉਣ ਦੀ ਕੀਤੀ ਮੰਗ