ਪੰਜਾਬੀ ਵਿਆਖਿਆ:ਵਡਹੰਸੁ ਮਹਲਾ ਚੌਥਾ, ਘਰੁ ਦੂਜਾ, ੴ ਸਤਿਗੁਰ ਪ੍ਰਸਾਦਿ ਮੇਰੇ ਮਨ ਵਿੱਚ ਬੜੀ ਇੱਛਾ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਹਰਿ ਦੇ ਦਰਸ਼ਨ ਕਰ ਸਕਾ। ਇਸ ਲਈ ਮੈਂ ਆਪਣੇ ਗੁਰੂ ਕੋਲ ਜਾ ਕੇ ਗੁਰੂ ਕੋਲੋਂ ਹੀ ਪੁੱਛਦੀ ਹਾਂ, ਅਤੇ, ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦਿੰਦੀ ਹਾਂ। ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੀ ਅਕਲ ਸਿੱਖਦਾ ਹੈ। ਫਿਰ ਉਹ ਸਦਾ ਪ੍ਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ।
ਹੇ ਨਾਨਕ ਜਿਸ ਮਨੁੱਖ ਉੱਤੇ ਮੇਰਾ ਪਿਆਰਾ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ। ਉਹ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਦਾ ਹੈ।੧। ਮੈਂ ਪ੍ਰਭੂ ਪਤੀ ਮਿਲਣ ਦੀ ਖ਼ਾਤਰ ਸਾਰੇ ਅੰਗ ਧਾਰਮਿਕ ਪਹਿਰਾਵੇ ਆਦਿ ਕਰਦੀ ਹਾਂ, ਤਾਂ ਕਿ ਮੈਂ ਉਸ ਸਦਾ ਕਾਇਮ ਰਹਿਣ ਵਾਲੇ ਹਰਿ ਪ੍ਰਭੂ ਨੂੰ ਪਸੰਦ ਆ ਜਾਵਾਂ। ਪਰ, ਉਹ ਪਿਆਰਾ ਪ੍ਰਭੂ ਮੇਰੇ ਵਲ ਮੇਰੇ ਇਨ੍ਹਾਂ ਵੇਸਾਂ ਵਲ ਨਿਗ੍ਹਾਂ ਕਰ ਕੇ ਵੀ ਨਹੀਂ ਤੱਕਦਾ, ਤਾਂ ਵਿੱਚ ਇਨ੍ਹਾਂ ਬਾਹਰਲੇ ਕੇਸਾਂ ਨਾਲ, ਮੈਂ ਇਵੇਂ ਸ਼ਾਂਤੀ ਹਾਸਲ ਕਰ ਸਕਦੀ ਹਾਂ? ਜਿਸ ਪ੍ਰਭੂ ਪਤੀ ਦੀ ਖਾਤਿਰ ਮੈਂ ਇਹ ਬਾਹਰਲਾ ਸਿੰਗਾਰ ਕਰਦੀ ਹਾਂ, ਮੇਰਾ ਉਹ ਪ੍ਰਭੂ ਪਤੀ ਤਾਂ ਹੰਬਲਾਂ ਅੰਦਰਲੇ ਆਤਮਿਕ ਸੂਰਜਾਂ ਵਿੱਚ ਪ੍ਰਸੰਨ ਹੁੰਦਾ ਹੈ।
ਨਾਨਕ ਆਖਦੇ ਨੇ ਕਿ ਉਹ ਜੀਵ ਇਸਤਰੀ ਸਲਾਹੁਣਯੋਗ ਹੈ, ਭਾਗਾਂ ਵਾਲੀ ਹੈ ਜਿਸ ਨੇ ਉਸ ਸਦਾ ਕਾਇਮ ਰਹਿਣ ਵਾਲੇ ਸੁੰਦਰ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ।੨। ਪ੍ਰਭੂ ਖ਼ਸਮ ਦੀ ਪਿਆਰੀ ਜੀਵ ਇਸਤਰੀ ਨੂੰ ਮੈਂ ਜਾ ਕੇ ਪੁੱਛਦੀ ਹਾਂ। ਉਹ ਉੱਤਰ ਦਿੰਦੀ ਹੈ- ਭੈਣ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਪਤੀ ਨੇ ਮੇਰੇ ਉੱਤੇ ਮਿਹਰ ਦੀ ਨਜ਼ਰ ਕੀਤੀ, ਤਾਂ ਮੈਂ ਵਿਸਰਾ ਛੱਡ ਦਿੱਤੀ। ਹੇ ਭੈਣ, ਆਪਣਾ ਮਨ, ਆਪਣਾ ਸਰੀਰ, ਆਪਣੀ ਜਿੰਦ, ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਉ। ਇਸ ਰਾਹ ਉਤੇ ਤੁਰਿਆਂ ਹੀ ਉਸ ਨੂੰ ਮਿਲ ਸਕਦਾ ਹੈ। ਨਾਨਕ ਆਖਦੇ ਨੇ ਕਿ ਹੇ ਭੈਣ, ਪਿਆਰਾ ਪ੍ਰਭੂ ਜਿਸ ਜੀਵ ਨੂੰ ਮੇਹਰ ਦੀ ਨਿਗਾਂਹ ਨਾਲ ਵੇਖਦਾ ਹੈ, ਉਸ ਦੀ ਜਿੰਦ ਪ੍ਰਭੂ ਨਾਲ ਇਕਮਿਕ ਹੋ ਜਾਂਦੀ ਹੈ।੩। ਜਿਹੜਾ ਗੁਰਮੁਖਿ ਮੈਨੂੰ ਹਰਿ ਪ੍ਰਭੂ ਦੀ ਸਿਫ਼ਤਿ ਸਾਲਾਹਿ ਦਾ ਸੁਨੇਹਾ ਦਿੰਦਾ ਹੈ, ਮੈਂ ਆਪਣਾ ਮਨ ਉਸ ਦੇ ਹਵਾਲੇ ਕਰਨ ਨੂੰ ਤਿਆਰ ਹਾਂ, ਮੈਂ ਸਦਾ ਉਸ ਨੂੰ ਪੱਖਾ ਝੱਗਣ ਨੂੰ ਤਿਆਰ ਹਾਂ, ਉਸ ਦੀ ਸੇਵਾ ਕਰਨ ਲਈ ਤਿਆਰ ਹਾਂ। ਉਸ ਲਈ ਪਾਣੀ ਦੇਣ ਨੂੰ ਤਿਆਰ ਹਾਂ। ਪ੍ਰਮਾਤਮਾ ਦਾ ਜਿਹੜਾ ਭਗਤ ਮੈਨੂੰ ਪ੍ਰਮਾਤਮਾ ਦੀ ਸਿਫ਼ਤਿ ਸਾਲਾਹਿ ਦੀਆਂ ਗੱਲਾਂ ਸੁਣਾਏ, ਮੈਂ ਉਸ ਦੀ ਸੇਵਾ ਕਰਨ ਲਈ ਸਦਾ ਤਿਆਰ ਹਾਂ।