ਪੰਜਾਬ

punjab

ETV Bharat / state

ਸਾਂਤੀ ਦਾ ਸੰਦੇਸ਼ ਦੇਣ ਲਈ ਰਾਮਚੰਦਰ ਠਾਕੁਰ ਪੱਛਮੀ ਬੰਗਾਲ ਤੋਂ ਪਾਕਿਸਾਤਾਨ ਤੱਕ ਕਰ ਰਹੇ ਸਾਇਕਲ ਯਾਤਰਾ - ਅਟਾਰੀ ਵਾਹਗਾ ਸਰਹੱਦ

ਪੱਛਮੀ ਬੰਗਾਲ ਤੋਂ ਸਾਈਕਲ ਚਲਾ ਕੇ ਰਾਮਚੰਦਰ ਠਾਕੁਰ ਅੰਮ੍ਰਿਤਸਰ ਦੇ ਅਟਾਰੀ ਵਾਹਗਾ ਸਰਹੱਦ ਤੇ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਅਟਾਰੀ ਵਾਹਗਾ ਸਰਹੱਦ ਤੇ ਪਹੁੰਚੇ ਪੱਛਮੀ ਬੰਗਾਲ ਦੇ ਸ੍ਰੀ ਰਾਮਚੰਦਰ ਠਾਕੁਰ ਨੇ ਦੱਸਿਆ ਕਿ ਸਾਈਕਲ ਯਾਤਰਾ ਸ਼ੁਰੂ ਕਰਨ ਦਾ ਉਨ੍ਹਾਂ ਦਾ ਮਕਸਦ ਅਮਨ ਸ਼ਾਂਤੀ ਦਾ ਸੰਦੇਸ਼ ਦੇਣਾ ਹੈ।

ਸਾਂਤੀ ਦਾ ਸੰਦੇਸ਼ ਦੇਣ ਲਈ ਰਾਮਚੰਦਰ ਠਾਕੁਰ ਪੱਛਮੀ ਬੰਗਾਲ ਤੋਂ ਪਾਕਿਸਾਤਾਨ ਤੱਕ ਕਰ ਰਹੇ ਸਾਇਕਲ ਯਾਤਰਾ
ਸਾਂਤੀ ਦਾ ਸੰਦੇਸ਼ ਦੇਣ ਲਈ ਰਾਮਚੰਦਰ ਠਾਕੁਰ ਪੱਛਮੀ ਬੰਗਾਲ ਤੋਂ ਪਾਕਿਸਾਤਾਨ ਤੱਕ ਕਰ ਰਹੇ ਸਾਇਕਲ ਯਾਤਰਾ

By

Published : Mar 5, 2022, 5:05 PM IST

ਅੰਮ੍ਰਿਤਸਰ: ਪੱਛਮੀ ਬੰਗਾਲ ਤੋਂ ਸਾਈਕਲ ਚਲਾ ਕੇ ਰਾਮਚੰਦਰ ਠਾਕੁਰ ਅੰਮ੍ਰਿਤਸਰ ਦੇ ਅਟਾਰੀ ਵਾਹਗਾ ਸਰਹੱਦ ਤੇ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਅਟਾਰੀ ਵਾਹਗਾ ਸਰਹੱਦ ਤੇ ਪਹੁੰਚੇ ਪੱਛਮੀ ਬੰਗਾਲ ਦੇ ਸ੍ਰੀ ਰਾਮ ਚੰਦ ਠਾਕੁਰ ਨੇ ਦੱਸਿਆ ਕਿ ਸਾਈਕਲ ਯਾਤਰਾ ਸ਼ੁਰੂ ਕਰਨ ਦਾ ਉਨ੍ਹਾਂ ਦਾ ਮਕਸਦ ਅਮਨ ਸ਼ਾਂਤੀ ਦਾ ਸੰਦੇਸ਼ ਦੇਣਾ ਹੈ।

ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਸਮੇਂ ਕੰਮ ਤੋਂ ਕੱਢ ਦਿੱਤਾ ਗਿਆ ਸੀ ਅਤੇ ਇਸ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਹੇ ਭਾਰਤ ਵਾਸੀਆਂ ਨੂੰ ਅਮਨ ਸ਼ਾਂਤੀ ਦਾ ਸੰਦੇਸ਼ ਦੇਣ ਅਤੇ ਇਸ ਮਹਾਂਮਾਰੀ ਦਾ ਪ੍ਰਕੋਪ ਤੋਂ ਛੁਟਕਾਰੇ ਲਈ ਉਹ ਪਾਕਿਸਤਾਨ ਸਥਿਤ ਹਿੰਗਲਾਜ਼ ਦੇਵੀ ਦੇ ਮੰਦਿਰ ਵਿੱਚ ਮੱਥਾ ਟੇਕਣ ਲਈ ਜਾ ਰਹੇ ਹਨ।

ਸਾਂਤੀ ਦਾ ਸੰਦੇਸ਼ ਦੇਣ ਲਈ ਰਾਮਚੰਦਰ ਠਾਕੁਰ ਪੱਛਮੀ ਬੰਗਾਲ ਤੋਂ ਪਾਕਿਸਾਤਾਨ ਤੱਕ ਕਰ ਰਹੇ ਸਾਇਕਲ ਯਾਤਰਾ

ਜਿਸ ਦੇ ਚੱਲਦੇ ਉਨ੍ਹਾਂ ਹੁਣ ਅਟਾਰੀ ਵਾਹਗਾ ਸਰਹੱਦ ਤੋਂ ਪਾਕਿਸਤਾਨੀ ਰਵਾਨਗੀ ਕਰਨੀ ਹੈ। ਸ੍ਰੀ ਰਾਮਚੰਦਰ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੇਂ 7 ਫਰਵਰੀ ਤੋਂ ਪੱਛਮੀ ਬੰਗਾਲ ਤੋਂ ਸਾਈਕਲ ਤੇ ਯਾਤਰਾ ਸ਼ੁਰੂ ਕੀਤੀ ਸੀ। ਅੱਜ 28 ਦਿਨ ਦੀ ਯਾਤਰਾ ਕਰਦੇ ਹੋਏ ਅਟਾਰੀ ਵਾਹਗਾ ਸਰਹੱਦ ਤੇ ਪੁੱਜੇ ਹਨ।

ਰੋਜ਼ਾਨਾ ਸੌ ਕਿਲੋਮੀਟਰ ਸਾਈਕਲ ਚਲਾ ਕੇ ਜਦੋਂ ਰਾਤ ਪੈਂਦੀ ਹੈ ਤਾਂ ਉਹ ਜਿੱਥੇ ਹੁੰਦੇ ਉਥੇ ਹੀ ਰੁਕ ਕੇ ਰਾਤ ਕੱਟਦੇ ਹਨ। ਸਵੇਰ ਹੁੰਦੇ ਹੀ ਉਹ ਫਿਰ ਸਾਈਕਲ ਯਾਤਰਾ ਸ਼ੁਰੂ ਕਰਦੇ ਹਨ।

ਇਸੇ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅੱਜ ਉਹ ਅਟਾਰੀ ਵਾਹਗਾ ਸਰਹੱਦ ਤੇ ਪੁੱਜੇ ਹਨ। ਪ੍ਰਮਾਤਮਾ ਕੋਲ ਅਰਦਾਸ ਕਰਦੇ ਹਨ ਕਿ ਸਰਹੱਦ ਤੇ ਖੜ੍ਹੇ ਅਧਿਕਾਰੀ ਉਨ੍ਹਾਂ ਨੂੰ ਪਾਕਿਸਤਾਨ ਪੈਦਲ ਯਾਤਰਾ ਕਰਨ ਦੀ ਇਜ਼ਾਜਤ ਦੇ ਦੇਣ ਉਨ੍ਹਾਂ ਕੋਲ ਸਿਰਫ਼ ਪਾਸਪੋਰਟ ਹੀ ਹੈ ਉਹ ਸਿੰਗਲਾ ਦੇਵੀ ਦੇ ਮੰਦਰ ਜੋ ਕਿ ਪਾਕਿਸਤਾਨ ਵਿੱਚ ਹੈ ਉਥੇ ਨਤਮਸਤਕ ਹੋਣ ਲਈ ਜਾਣਾ ਚਾਹੁੰਦੇ ਹਨ।

ਦੁਨੀਆਂ ਵਿੱਚ ਅਮਨ ਸ਼ਾਂਤੀ ਦਾ ਸੁਨੇਹਾ ਦੇਣਾ ਚਾਹੁੰਦੇ ਹਨ। ਦੋਵਾਂ ਮੁਲਕਾਂ ਦਾ ਪਿਆਰ ਤੇ ਭਾਈਚਾਰਾ ਪਹਿਲਾਂ ਵਾਂਗ ਬਣਿਆ ਰਹੇ। ਕਿਸੇ ਤੀਸਰੇ ਮੁਲਕ ਦੀ ਬੁਰੀ ਨਜ਼ਰ ਇਨ੍ਹਾਂ ਦੋਵਾਂ ਮੁਲਕਾਂ ਤੇ ਨਾਂ ਲੱਗੇ।

ਇਹ ਵੀ ਪੜ੍ਹੋ:-ਰੂਸ ਨੇ ਯੂਕਰੇਨ 'ਚ ਗੋਲੀਬਾਰੀ ਦਾ ਕੀਤਾ ਐਲਾਨ, ਫਸੇ ਲੋਕਾਂ ਨੂੰ ਬਚਾਉਣ ਦਾ ਮਕਸਦ

ABOUT THE AUTHOR

...view details