ਅੰਮ੍ਰਿਤਸਰ:ਉੱਤਰੀ ਭਾਰਤ 'ਚ ਦਸੰਬਰ, ਜਨਵਰੀ ਮਹੀਨਿਆਂ ਦੌਰਾਨ ਕੜਾਕੇ ਦੀ ਠੰਡ ਪੈਂਦੀ ਹੈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਰਹਿੰਦਾ ਹੈ ਤੇ ਲੋਕ ਠੰਡ ਕਾਰਨ ਘਰਾਂ ਵਿੱਚੋਂ ਬਾਹਰ ਘੱਟ ਹੀ ਨਿਕਲਦੇ ਹਨ। ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਸੰਗਤਾਂ ਦੀ ਭਰਮਾਰ ਹੈ।
ਕੜਾਕੇ ਦੀ ਠੰਡ 'ਤੇ ਭਾਰੂ ਪਈ ਸੰਗਤ ਦੀ ਸ਼ਰਧਾ - Sri Harmandir Sahib
ਕੜਾਕੇ ਦੀ ਠੰਡ ਕਾਰਨ ਲੋਕ ਘਰਾਂ ਵਿੱਚੋਂ ਬਾਹਰ ਘੱਟ ਹੀ ਨਿਕਲ ਰਹੇ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਸੰਗਤਾਂ ਦੀ ਭਰਮਾਰ ਹੈ।
ਤਸਵੀਰ
ਸੰਗਤਾਂ ਵੱਲੋਂ ਕੜਾਕੇ ਦੀ ਠੰਡ ਵਿੱਚ ਵੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਕੀਤੇ ਜਾ ਰਹੇ ਹਨ, ਜਿਸ ਕਾਰਨ ਸ਼ਰਧਾਲੂਆਂ ਦੀ ਸ਼ਰਧਾ ਠੰਡ 'ਤੇ ਭਾਰੂ ਪੈੈਂਦੀ ਦਿਖਾਈ ਦੇ ਰਹੀ ਹੈ।
ਹਰ ਸਾਲ ਪੰਜਾਬ 'ਚ ਇਨ੍ਹਾਂ ਮਹੀਨਿਆਂ ਦੌਰਾਨ ਕਾਫ਼ੀ ਠੰਡ ਵੇਖੀ ਜਾਂਦੀ ਹੈ ਪਰ ਇੱਕ ਅੰਮ੍ਰਿਤਸਰ ਸ਼ਹਿਰ ਧਾਰਮਿਕ ਤੇ ਹੋਰਾਂ ਕਈ ਪੱਥਾਂ ਤੋਂ ਇੱਕ ਵਿਸ਼ੇਸ਼ ਸਥਾਨ ਰੱਖਦਾ ਹੋਣ ਕਾਰਨ ਇੱਥੇ ਸੈਲਾਨੀਆਂ ਦਾ ਸਾਰਾ ਸਾਲ ਆਉਣਾ ਜਾਣਾ ਲੱਗਿਆ ਰਹਿੰਦਾ ਹੈ।