ਚੰਡੀਗੜ੍ਹ: ਸਰਹੱਦ ਪਾਰ ਤੋਂ ਨਾਰਕੋ ਅੱਤਵਾਦ ਮਾਮਲਿਆਂ 'ਚ ਹੁਣ ਕੇਂਦਰੀ ਜਾਂਚ ਏਜੰਸੀ ਨੇ ਪੰਜਾਬ ਦਾ ਰੁਖ (Cross Border Narco Terrorism) ਕੀਤਾ ਹੈ। ਪਹਿਲਾਂ ਜੰਮੂ ਕਸ਼ਮੀਰ ਅਤੇ ਚੰਡੀਗੜ ਵਿਚ ਰੇਡ ਕੀਤੀ ਗਈ ਸੀ ਅਤੇ ਹੁਣ ਪੰਜਾਬ ਦੇ 3 ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿਚ ਐਨਆਈਏ ਵੱਲੋਂ ਰੇਡ ਕੀਤੀ ਗਈ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਵੱਖ-ਵੱਖ ਮਾਮਲ਼ਿਆਂ ਵਿਚ ਇਹ ਰੇਡ ਕੀਤੀ (NIA raids in border districts of Punjab) ਗਈ ਹੈ। ਇਸ ਵਿਚ ਡਰੋਨਾਂ ਰਾਹੀਂ ਆ ਰਹੇ ਹਥਿਆਰਾਂ ਦੀ ਸਮੀਖਿਆ ਵੀ ਸ਼ਾਮਿਲ ਹੈ।
ਇਹ ਵੀ ਪੜੋ:Year Ender: ਸਾਲ 2022 ਵਿੱਚ ਨਵੀਂ ਸਰਕਾਰ ਨੇ ਇਹ ਫ਼ੈਸਲਿਆਂ 'ਤੇ ਲਿਆ ਯੂ ਟਰਨ
ਸ਼ਰਾਰਤੀ ਅਨਸਰ ਕਰ ਰਹੇ ਮਾਹੌਲ ਖਰਾਬ:ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਨਆਈਏ ਲੰਬੇ ਸਮੇਂ ਤੋਂ ਪੰਜਾਬ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀ ਸਲੀਪਰ ਸੇਲਜ਼ ਦੀ ਲਗਾਤਾਰ ਨਿਗਰਾਨੀ ਕਰ (Cross Border Narco Terrorism) ਰਹੀ ਹੈ। ਇੰਨਾ ਹੀ ਨਹੀਂ ਹਾਲ ਹੀ 'ਚ ਅੱਤਵਾਦੀ ਕਨੈਕਸ਼ਨ ਨੂੰ ਲੈ ਕੇ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਚ ਹੁਣ ਕਈ ਨਵੇਂ ਇਨਪੁਟਸ ਮਿਲਣ ਤੋਂ ਬਾਅਦ ਸਰਚ ਆਪਰੇਸ਼ਨ ਚਲਾ (NIA raids in border districts of Punjab) ਰਹੀ ਹੈ।
ਅੰਮ੍ਰਿਤਸਰ ਦੇ ਮਜੀਠ ਮੰਡੀ ਅਤੇ ਕਾਂਵੇਂ ਪਿੰਡ ਵਿਚ ਪਹੁੰਚੀਆਂ ਟੀਮਾਂ:ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮਜੀਠਾ ਅਤੇ ਕਾਂਵੇ ਪਿੰਡ ਵਿਚ ਐਨਆਈਏ ਨੇ ਰੇਡ ਕੀਤੀ। ਟੀਮ ਨੇ ਨਿਰੀਖਣ ਕੀਤਾ ਅਤੇ ਕੁਝ ਕਾਗਜ਼ ਆਪਣੇ ਨਾਲ ਲੈ ਲਏ। ਮਜੀਠਾ ਮੰਡੀ ਦੇ ਇਕ ਕਾਰੋਬਾਰੀ ਕੋਲੋਂ ਵੀ ਪੁੱਛਗਿੱਛ ਹੋਈ ਅਤੇ ਸਰਹੱਦ ਨਾਲ ਲੱਗਦੇ ਫ਼ਿਰੋਜ਼ਪੁਰ ਅਤੇ ਤਰਨਤਾਰਨ ਦੇ ਖੇਤਰਾਂ ਵਿਚ ਵੀ ਰੇਡ ਕੀਤੀ ਗਈ। ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸਿਲਸਿਲੇ 'ਚ ਕਠੂਆ 'ਚ ਛਾਪੇਮਾਰੀ ਕੀਤੀ ਉਸਤੋਂ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ ਵੱਲ ਆਈ। ਇਨ੍ਹਾਂ ਮਾਮਲਿਆਂ ਵਿੱਚ ਕੁਝ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਅਤੇ 'ਤੇ ਛਾਪੇਮਾਰੀ ਅਜੇ ਵੀ (NIA raids in border districts of Punjab) ਜਾਰੀ ਹੈ।