ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਵੱਲਾ ਦੇ ਅਧੀਨ ਆਉਂਦੇ ਬਾਈਪਾਸ ਦਾ ਹੈ ਜਿੱਥੇ ਗਊ ਰੱਖਿਆ ਸੰਸਥਾ ਦੇ ਮੁਖੀ ਸੁਰ ਸਿੰਘ ਪਿੰਡ ਦੇ ਬਾਬਾ ਅਤੇ ਪਿੰਡ ਵਾਸੀਆਂ ਵੱਲੋਂ ਤੂੜੀ ਦੀ ਮਾਇਨਿੰਗ ਨੂੰ ਰੋਕਣ ਦੇ ਮਕਸਦ ਨਾਲ ਤੂੜੀ ਦੇ 8 ਟਰੱਕ ਅਤੇ 2 ਟਰਾਲੀਆਂ ਨੂੰ ਫੜ੍ਹਿਆ ਹੈ। ਉਨ੍ਹਾਂ ਵੱਲੋਂ ਤੂੜੀ ਦੇ ਭਰੇ ਇੰਨ੍ਹਾਂ ਟਰੱਕਾਂ ਅਤੇ ਟਰਾਲੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਅਤੇ ਗਊ ਰੱਖਿਅਕ ਸੰਸਥਾ ਦੇ ਮੁਖੀ ਨੇ ਦੱਸਿਆ ਕਿ ਕੁਝ ਲੋਕ ਤੂੜੀ ਦੀ ਮਾਈਨਿੰਗ ਕਰ ਲੋਕਲ ਗਊਆਂ ਅਤੇ ਪਸ਼ੂਆਂ ਨੂੰ ਚਾਰੇ ਤੋਂ ਵਾਂਝਾ ਕਰ ਰਹੇ ਹਨ ਅਤੇ ਤੂੜੀ ਨੂੰ ਬਾਹਰੀ ਸੂਬਿਆਂ ਨੂੰ ਭੇਜ ਰਹੇ ਹਨ ਜਿਸ ਦੇ ਚੱਲਦੇ ਉਨ੍ਹਾਂ ਦੇ ਪਸ਼ੂ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਇਸ ਦੌਰਾਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਕਰੀ ਜਾਣੀ ਚਾਹੀਦੀ ਹੈ ਜੋ ਅਜਿਹੇ ਕੰਮ ਕਰ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਜਦੋਂ ਤੋਂ ਤੂੜੀ ਬਣਨ ਲੱਗੀ ਹੈ ਉਸ ਸਮੇਂ ਤੋਂ ਤੂੜੀ ਬਾਹਰੀ ਸੂਬਿਆਂ ਨੂੰ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ ਉੱਪਰ ਤੂੜੀ ਬਾਹਰੀ ਸੂਬਿਆਂ ਨੂੰ ਜਾ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਕਾਰਵਾਈ ਕਰਦੇ ਹੋਏ ਖੁਦ ਤੂੜੀ ਦੇ ਟਰੱਕਾਂ ਅਤੇ ਟਰਾਲੀਆਂ ਨੂੰ ਬਰਾਮਦ ਕੀਤੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਮਜ਼ਬੂਰਨ ਉਨ੍ਹਾਂ ਨੂੰ ਕਾਰਵਾਈ ਕਰਨੀ ਪੈ ਰਹੀ ਹੈ।