ਪੰਜਾਬ

punjab

ETV Bharat / state

covid vaccination : ਅੰਮ੍ਰਿਤਸਰ 'ਚ 6 ਲੱਖ ਤੋਂ ਵੱਧ ਲੋਕਾਂ ਨੂੰ ਲਗਇਆ ਕੋਰੋਨਾ ਦਾ ਟੀਕਾ : ਸੋਨੀ - Corona Review Meeting

ਸਰਕਾਰੀ ਮੈਡੀਕਲ ਕਾਲਜ ਵਿਖੇ ਓਮ ਪ੍ਰਕਾਸ਼ ਸੋਨੀ ਵਲੋਂ ਕੋਰੋਨਾ ਸੰਬੰਧੀ ਰੀਵਿਊ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਇਹ ਵੀ ਕਿਹਾ ਤੀਜੀ ਲਹਿਰ ਦੇ ਖ਼ਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ।

ਓਮ ਪ੍ਰਕਾਸ਼ ਸੋਨੀ
ਓਮ ਪ੍ਰਕਾਸ਼ ਸੋਨੀ

By

Published : Jul 5, 2021, 10:48 PM IST

ਅੰਮ੍ਰਿਤਸਰ :ਸਰਕਾਰੀ ਮੈਡੀਕਲ ਕਾਲਜ ਵਿਖੇ ਓਮ ਪ੍ਰਕਾਸ਼ ਸੋਨੀ ਵਲੋਂ ਕੋਰੋਨਾ ਸੰਬੰਧੀ ਰੀਵਿਊ ਮੀਟਿੰਗ ਕੀਤੀ ਗਈ। ਤੀਜੀ ਲਹਿਰ ਦੇ ਸੰਭਾਵਿਤ ਖ਼ਤਰੇ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੌਕਸ ਰਹਿਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ 'ਚ 6 ਲੱਖ ਤੋਂ ਵੱਧ ਲੋਕਾ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਚੁੱਕਿਆ ਹੈ।

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕਰੋਣਾ ਮਹਾਂਮਾਰੀ ਤੇ ਕਾਫੀ ਹੱਦ ਤੱਕ ਕਾਬੂ ਪਾਉਣ 'ਚ ਸਫਲ ਹੋਏ ਹਾਂ। ਸੂਬੇ 'ਚ ਕੋਰੋਨਾ ਮਰੀਜਾਂ ਦੀ ਕਾਫੀ ਕਮੀ ਆਈ ਹੈ। ਹੁਣ ਤੱਕ ਪੰਜਾਬ 'ਚ 7928426 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ 334065 ਲੋਕ ਪਾਜੀਟਿਵ ਪਾਏ ਗਏ ਹਨ। ਸੂਬੇ ਚ 5322 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ 'ਚ ਮੈਡੀਕਲ ਕਾਲਜਾਂ ਚ 64 ਦੇ ਕਰੀਬ ਕੋਰੋਨਾ ਮਰੀਜ ਦਾਖ਼ਲ ਹਨ।

ਓਮ ਪ੍ਰਕਾਸ਼ ਸੋਨੀ
ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ 'ਚ 250 ਸਥਾਨਾਂ ਤੇ ਇਕ ਹੀ ਦਿਨ ਚ 42000 ਤੋਂ ਵਧੇਰੇ ਵਿਅਕਤੀਆਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ। ਉਨ੍ਹਾਂ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਘਟ ਗਿਣਤੀ 'ਚ ਵੈਕਸੀਨ ਮਿਲ ਰਹੀ ਹੈ। ਜਿਨ੍ਹੀਂ ਵੈਕਸੀਨ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਉਹ ਸਿਰਫ਼ ਹਫਤੇ ਦੇ ਲਈ ਹੁੰਦੀ ਹੈ। ਉਹ ਸਾਰੀ ਵੈਕਸੀਨ 4 ਦਿਨ 'ਚ ਮੁਕੰਮਲ ਕਰ ਦਿੱਤੀ ਜਾਂਦਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਤੀਜੀ ਲਹਿਰ ਦੇ ਖ਼ਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ। ਪੰਜਾਬ ਸਰਕਾਰ ਤੀਜੀ ਲਹਿਰ ਨਾਲ ਪੂਰੀ ਤਰ੍ਹਾਂ ਨਿਪਟਣ ਲਈ ਤਿਆਰ ਹੈ। ਉਨ੍ਹਾਂ ਵੱਲੋਂ ਸਿਵਲ ਸਰਜਨ ਨੂੰ ਆਦੇਸ਼ ਦਿੱਤੇ ਕਿ ਕੋਰੋਨਾ ਦੀ ਟੈਸਟਿੰਗ ਨੂੰ ਵਧਾਇਆ ਜਾਵੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਮਾਸਕ ਪਾ ਕੇ ਰੱਖਣ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋਂ : ਕਰੋੜਾਂ ਦੀ ਠੱਗੀ ਮਾਮਲੇ 'ਚ ਪੰਜਾਬ ਦੇ DGP ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ

ABOUT THE AUTHOR

...view details