ਅੰਮ੍ਰਿਤਸਰ: ਨਗਰ ਨਿਗਮ ਦੇ ਮੇਅਰ (Mayor of the Municipal Corporation) ਕਰਮਜੀਤ ਸਿੰਘ ਰਿੰਟੂ ਨੂੰ ਮੇਅਰ ਦੇ ਪਦ (The post of mayor) ਤੋਂ ਹਟਾਉਣ ਲਈ ਜਿੱਥੇ ਕਾਂਗਰਸ ਦਾ 52 ਕੌਂਸਲਰਾਂ ਵੱਲੋਂ ਸੰਘਰਸ਼ ਨਿਰੰਤਰ ਜਾਰੀ ਹੈ ਅਤੇ ਜਿਸ ਦੇ ਚੱਲਦੇ ਨਗਰ ਨਿਗਮ ਦਫ਼ਤਰ (Municipal Office) ਵਿੱਚ ਪਹੁੰਚੇ 56 ਦੇ ਕਰੀਬ ਕੌਂਸਲਰਾਂ ਵੱਲੋਂ ਇੱਕ ਮੀਟਿੰਗ ਕਰਕੇ ਮਤਾ ਪਾਸ ਕੀਤਾ ਹੈ। ਜਿਸ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਮੇਅਰ ਦੇ ਪਦ ਤੋਂ ਹਟਾ ਡਿਪਟੀ ਮੇਅਰ ਰਮਨ ਬਖਸ਼ੀ (Deputy Mayor Raman Bakshi) ਨੂੰ ਮੇਅਰ ਦੀ ਕੁਰਸੀ ‘ਤੇ ਬਿਠਾਇਆ ਜਾਵੇ।
ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਮੇਅਰ ਰਮਨ ਬਖਸ਼ੀ (Deputy Mayor Raman Bakshi) ਨੇ ਦੱਸਿਆ ਕਿ ਸਾਡੇ ਨਾਲ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਮੀਟਿੰਗ ਦਾ ਸਮਾਂ ਰੱਖਿਆ ਗਿਆ ਸੀ, ਪਰ ਉਨ੍ਹਾਂ ਵੱਲੋਂ ਬਿਨ੍ਹਾਂ ਕਿਸੇ ਕਾਰਨ ਮੀਟਿੰਗ ਰੱਦ ਕੀਤੀ ਗਈ ਹੈ ਜੋ ਕਿ ਕਾਨੂੰਨੀ ਪ੍ਰਕਿਰਿਆ ਵਿੱਚ ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਅਸੀਂ 56 ਦੇ ਕਰੀਬ ਕੌਂਸਲਰ ਮਿਲ ਕੇ ਇਹ ਮਤਾ ਪਾਸ ਕਰ ਕਮਿਸ਼ਨਰ ਨਗਰ ਨਿਗਮ ਨੂੰ ਦੇਣ ਜਾ ਰਹੇ ਹਾਂ ਕੀ ਅਸੀਂ 2/3 ਬਹੁਮਤ ਨਾਲ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਮੇਅਰ ਦੇ ਪਦ ਤੋਂ ਹਟਾ ਡਿਪਟੀ ਮੇਅਰ ਰਮਨ ਬਖਸ਼ੀ ਨੂੰ ਮੇਅਰ ਦੀ ਕੁਰਸੀ ‘ਤੇ ਬਿਠਾਉਣ ਦਾ ਮਤਾ ਪਾਇਆ ਹੈ।