ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣੇਦਾਰ ਮੁਖਤਿਆਰ ਸਿੰਘ ਉੱਤੇ 3000 ਰਿਸ਼ਵਤ ਲੈਣ ਦੇ ਦੋਸ਼ ਲਗਾ ਕੇ ਉਸਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਹੈ। ਇਸ ਸੰਬਧੀ ਜਦੋਂ ਵੀਡੀਓ ਵਾਇਰਲ ਕਰਨ ਵਾਲੇ ਕਿਸਾਨ ਆਗੂ ਮਹਿਤਾਬ ਸਿਰਸਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਮਾਮਲੇ ਨੂੰ ਬਿਆਨ ਕੀਤਾ ਹੈ।
ਦਰਅਸਲ, ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਦਾ ਹੈ। ਮਹਿਤਾਬ ਸਿਰਸਾ ਨੇ ਦੱਸਿਆ ਕਿ ਇਥੇ ਇਕ 420 ਦੇ ਪਰਚੇ ਸਬੰਧੀ ਥਾਣੇਦਾਰ ਗੁਰਮੁਖ ਸਿੰਘ ਵਲੋਂ ਰਿਸ਼ਵਤ ਵਜੋਂ 20 ਹਜ਼ਾਰ ਦੀ ਮੰਗ ਕੀਤੀ ਗਈ ਸੀ ਅਤੇ 3000 ਐਂਡਵਾਸ ਲੈ ਕੇ ਕੋਰਟ ਵਿੱਚ ਫਾਇਲ ਪੇਸ਼ ਕੀਤੀ ਜਾਣੀ ਸੀ। ਇਸ ਨੂੰ ਕੋਰਟ ਕੰਪਲੈਕਸ ਬਾਹਰ ਲਾਇਵ ਵੀਡੀਓ 'ਚ ਰੰਗੇ ਹੱਥੀ ਫੱੜ੍ਹਿਆ ਗਿਆ ਹੈ ਅਤੇ ਉਸ ਦੀ ਜੇਬ 'ਚ ਰਿਸ਼ਵਤ ਦੇ ਨੋਟ ਵੀ ਬਰਾਮਦ ਕੀਤੇ ਗਏ ਹਨ। ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।