ਅੰਮ੍ਰਿਤਸਰ : ਕੋਰੋਨਾ ਮਹਾਂਮਾਰੀ ਜਿਸਨੇ ਪਿਛਲੇ ਸਵਾ ਸਾਲ ਤੋਂ ਵਿਸ਼ਵ ਭਰ ਦੇ ਦੇਸ਼ਾਂ ਨੂੰ ਮੁਸ਼ਕਿਲ ਵਿੱਚ ਪਾਇਆ ਹੋਇਆ ਹੈ ਜਿਸਦੇ ਚਲਦੇ ਹੁਣ ਕਿਆਸ ਲਗਾਏ ਜਾ ਰਹੇ ਹਨ ਕੀ ਕੋਰੋਨਾ ਦੀ ਤੀਸਰੀ ਵੈਵ ਬੱਚਿਆਂ ਲਈ ਬਹੁਤ ਘਾਤਕ ਹੈ।ਜਿਸ ਸਬੰਧੀ ਅੰਮ੍ਰਿਤਸਰ ਵਿਖੇ ਸਹਿਤ ਵਿਭਾਗ ਵੱਲੋਂ ਸਤਰਕਤਾ ਦਿਖਾਂਦਿਆਂ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਦੀ ਵਾਰਡ ਵਿਖੇ 60 ਬੈੱਡਾਂ ਦਾ ਸਪੈਸ਼ਲ ਕੋਵਿਡ ਸੈਂਟਰ ਤਿਆਰ ਕੀਤਾ ਗਿਆ ਹੈ।
ਜਿਸ ਵਿੱਚ ਬੱਚਿਆਂ ਲਈ ਹਰ ਸੰਭਵ ਮੈਡੀਕਲ ਸੁਵਿਧਾ ਉਪਲਬਧ ਕਾਰਵਾਈ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਿਆਂ ਦੇ ਮਾਹਿਰ ਡਾਕਟਰ ਮਨਮੀਤ ਸੋਢੀ ਨੇ ਦੱਸਿਆ ਕਿ ਤੀਸਰੀ ਵੈਵ ਨਾਲ ਨਿਪਟਣ ਲਈ ਬੱਚਿਆਂ ਲਈ ਕੋਵਿਡ ਵਾਰਡਾਂ ਨੂੰ ਤਿਆਰ ਕਰ ਲਿਆ ਗਿਆ ਹੈ ਤੇ ਇਨ੍ਹਾਂ ਵਾਰਡਾਂ ਵਿੱਚ ਬੱਚਿਆਂ ਦੇ ਮਾਤਾ-ਪਿਤਾ ਦੇ ਰਹਿਣ ਦੇ ਇੰਤਜਾਮ ਵੀ ਕੀਤੇ ਗਏ ਹਨ।
ਕੋਰੋਨਾ ਦੀ ਤੀਸਰੀ ਵੈਵ ਬੱਚਿਆਂ ਲਈ ਨਹੀਂ ਜਿਆਦਾ ਘਾਤਕ ਕੋਰੋਨਾ ਦੀ ਤੀਸਰੀ ਵੈਵ ਸ਼ਾਇਦ ਹੀ ਆਵੇ ਬਾਕੀ ਲੋਕ ਇਸ ਨੂੰ ਲੈਕੇ ਜਿਆਦਾ ਪੈਨਿਕ ਨਾ ਹੋਣ। ਸਿਹਤ ਵਿਭਾਗ ਇਸ ਨੂੰ ਲੈਕੇ ਪੁਰੀ ਤਰਾਂ ਸਤਰਕ ਹੈ। ਬੱਚੇ ਜੋ ਕਿ ਗ੍ਰੋਥ ਏਜ ਵਿੱਚ ਹੁੰਦੇ ਹਨ, ਉਹ ਹਰ ਇੱਕ ਚੀਜ ਨੂੰ ਬੜੀ ਜਲਦੀ ਰਿਕਵਰ ਕਰਦੇ ਹਨ ਤੇ ਸਟਰੋਂਗ ਇਮੂਨਟੀ ਦੇ ਚੱਲਦਿਆਂ ਉਨ੍ਹਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਫਿਰ ਵੀ ਅਸੀਂ ਬੱਚਿਆਂ ਲਈ 60 ਬੈੱਡਾਂ ਦਾ ਬੱਚਿਆਂ ਲਈ ਕੋਵਿਡ ਸੈਂਟਰ ਤਿਆਰ ਕੀਤਾ ਹੈ। ਜੋ ਕੀ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਮੌਕੇ ਤੇ ਮੈਡੀਕਲ ਸੁਵਿਧਾ ਉਪਲਬਧ ਕਰਵਾਵੇਗਾ।
ਇਹ ਵੀ ਪੜ੍ਹੋ:12 ਭਾਜਪਾ ਵਿਧਾਇਕ 1 ਸਾਲ ਲਈ ਸਸਪੈਂਡ
ਉਨ੍ਹਾਂ ਕਿਹਾ ਕਿ ਡੈਲਟਾ ਦੇ ਕੇਸ ਫਿਲਹਾਲ ਪੰਜਾਬ ਵਿੱਚ ਵੇਖਣ ਨੂੰ ਨਹੀਂ ਮਿਲੇ, ਪਰ ਇਸ ਨੂੰ ਲੈਕੇ ਪੁਰੀ ਤਰਾਂ ਦੀ ਤਿਆਰੀ ਕੀਤੀ ਜਾ ਰਹੀ ਹੈ ,ਖਾਸਕਰ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਚਾਹੀਦਾ ਕਿ ਉਹ ਛੋਟੇ ਬੱਚਿਆਂ ਭੀੜਭਾਡ ਵਾਲੀ ਜਗ੍ਹਾ ਜਾਂ ਵਿਆਹ ਸ਼ਾਦੀਆਂ ਵਿੱਚ ਨਾ ਲੈਕੇ ਜਾਣ, ਮਾਸਕ ਪਾਕੇ ਰੱਖਣ ਤੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣ ਵਾਰ-ਵਾਰ ਸੈਨੇਟਾਇਜ਼ਰ ਨਾਲ ਹੱਥ ਸਾਫ਼ ਕਰਨ। ਬੱਚਿਆਂ ਦੇ ਮਾਂ ਬਾਪ ਨੂੰ ਬਿਲਕੁਲ ਘਬਰਾਉਣ ਦੀ ਜਰੂਰਤ ਨਹੀਂ, ਸਾਡੇ ਵੱਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।