ਪੰਜਾਬ

punjab

ETV Bharat / state

CORONA VIRUS:ਡੇਰਾ ਰਾਧਾ ਸੁਆਮੀ ਚ ਵੈਕਸੀਨੇਸ਼ਨ ਦਾ ਕੰਮ ਜਾਰੀ

ਕੋਰੋਨਾ ਕਾਲ ਚ ਡੇਰਾ ਰਾਧਾ ਸੁਆਮੀ ਵਲੋਂ ਕੋਰੋਨਾ ਨਾਲ ਨਜਿੱਠਣ ਦੇ ਲਈ ਆਪਣੇ ਡੇਰਿਆਂ ਦੇ ਵਿੱਚ ਸੂਬਾ ਸਰਕਾਰ ਨੂੰ ਕੋਰੋਨਾ ਮਰੀਜਾਂ ਦਾ ਇਲਾਜ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਿਸਦੇ ਚੱਲਦੇ ਕੋਰੋਨਾ ਮਰੀਜ਼ਾਂ ਦਾ ਵੱਡੇ ਪੱਧਰ ਤੇ ਇਲਾਜ ਕੀਤਾ ਜਾ ਰਿਹਾ ਹੈ।

CORONA VIRUS:ਡੇਰਾ ਰਾਧਾ ਸੁਆਮੀ ਚ ਵੈਕਸੀਨੇਸ਼ਨ ਦਾ ਕੰਮ ਜਾਰੀ
CORONA VIRUS:ਡੇਰਾ ਰਾਧਾ ਸੁਆਮੀ ਚ ਵੈਕਸੀਨੇਸ਼ਨ ਦਾ ਕੰਮ ਜਾਰੀ

By

Published : May 28, 2021, 10:49 PM IST

ਅੰਮ੍ਰਿਤਸਰ:ਮਜੀਠਾ ਡੇਰਾ ਰਾਧਾ ਸੁਆਮੀ ਸੈਂਟਰ ਵਿੱਚ ਇੱਕ ਹਫਤੇ ਦੌਰਾਨ 600 ਲੋਕਾਂ ਨੂੰ ਵੈਕਸੀਨ ਲੱਗੀ ਹੈ। ਦੇਸ਼ ਭਰ ਵਿੱਚ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਜਿੱਥੇ ਹਸਪਤਾਲਾਂ ਵਿੱਚ ਭੀੜ ਦਰਮਿਆਨ ਵੈਕਸੀਨ ਲਗਵਾਉਣ ਤੋਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉੱਥੇ ਹੀ ਬੀਤੇ ਦਿਨ੍ਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਡੇਰਾ ਰਾਧਾ ਸੁਆਮੀ ਤੋਂ ਸਹਿਯੋਗ ਦੀ ਮੰਗ ਕਰਨ ਤੇ ਡੇਰੇ ਵਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ , ਕਸਬਿਆ ਅਤੇ ਪਿੰਡਾਂ ਵਿੱਚ ਆਪਣੇ ਸਤਿਸੰਗ ਘਰਾਂ ਨੂੰ ਵੈਕਸੀਨੇਸ਼ਨ ਸੈਂਟਰਾਂ ਵਿੱਚ ਤਬਦੀਲ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਭੀੜ ਭਰੇ ਹਸਪਤਾਲਾਂ ਦੀ ਬਜਾਏ ਸਚੁੱਜੇ ਢੰਗ ਨਾਲ ਸੈਟਰਾਂ ਵਿੱਚ ਕੈਂਪ ਦੌਰਾਨ ਵੈਕਸੀਨ ਲਗਵਾਉਣ ਚ ਸਹੂਲਤ ਲੱਗ ਰਹੀ ਹੈ।

CORONA VIRUS:ਡੇਰਾ ਰਾਧਾ ਸੁਆਮੀ ਚ ਵੈਕਸੀਨੇਸ਼ਨ ਦਾ ਕੰਮ ਜਾਰੀ

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮਜੀਠਾ ਵਿੱਚ ਪੰਜਾਬ ਸਰਕਾਰ ਵਲੋਂ ਡੇਰੇ ਦੇ ਸਹਿਯੋਗ ਨਾਲ ਵੈਕਸੀਨੇਸ਼ਨ ਕੈਂਪ ਲਗਾਇਆ ਹੋਇਆ ਹੈ ਜਿੱਥੇ ਇੱਕ ਹਫਤੇ ਦੌਰਾਨ ਕਰੀਬ 600 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।

ਐਸ.ਐਮ.ਓ (ਮਜੀਠਾ) ਸਤਨਾਮ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਸਿਵਲ ਸਰਜਨ ਅੰਮ੍ਰਿਤਸਰ ਅਤੇ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 18 ਤੋਂ 44 ਸਾਲ ਦੇ ਲੋਕਾਂ ਲਈ ਵੈਕਸੀਨੇਸ਼ਨ ਸ਼ੁਰੂ ਕੀਤੀ ਹੋਈ ਸੀ, ਜਿਸ ਲਈ ਰਾਧਾ ਸੁਆਮੀ ਸਹਿਯੋਗ ਦੇ ਨਾਲ ਸਤਿਸੰਗ ਘਰ ਮਜੀਠਾ ਵਿਖੇ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਡੇਰਾ ਵਾਸੀਆਂ ਨੇ ਬਹੁਤ ਜਿਆਦਾ ਸਹਿਯੋਗ ਦਿੱਤਾ ਹੈ।ਇਸ ਮੌਕੇ ਕਾਂਗਰਸੀ ਆਗੂ ਨੇ ਦੱਸਿਆ ਕਿ ਥੋੜੀ ਦਿਨ ਪਹਿਲਾਂ ਮੇਰੀ ਐਸ ਐਮ ਓ ਸਰ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਗੱਲ ਹੋਈ ਸੀ ਕਿ ਰੁਮਾਲ ਜਾਂ ਪਰਨਾ ਸੇਫ ਨਹੀਂ ਹੈ, ਜਿਸ ਲਈ ਮਾਸਕ ਜਰੂਰੀ ਹੈ।ਅੱਜ ਅਸੀਂ ਇਥੇ ਡੇਰਾ ਸੈਂਟਰ ਆਏ ਹਾਂ ਇੱਥੇ ਵੈਕਸੀਨੇਸ਼ਨ ਲੱਗ ਰਹੀ ਹੈ।

ਇਹ ਵੀ ਪੜੋ:New Power Tariff in Punjab:ਪੰਜਾਬ 'ਚ 50 ਪੈਸੇ ਤੋਂ 1 ਰੁਪਏ ਬਿਜਲੀ ਹੋਈ ਸਸਤੀ

ABOUT THE AUTHOR

...view details