ਪੰਜਾਬ

punjab

ETV Bharat / state

ਪੰਜਾਬ ’ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਅਜਨਾਲਾ ਤੋਂ ਨਵੇਂ ਮਾਮਲੇ ਆਏ ਸਾਹਮਣੇ - ਵੈਕਸਿਨ

ਮਾਰਚ 2020 ਤੋਂ ਭਾਰਤ ’ਚ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਲ ਤੋਂ ਵੈਕਸਿਨ ਆਉਣ ਤੋਂ ਬਾਅਦ ਜਿਥੇ ਲੋਕ ਰਾਹਤ ਮਹਿਸੂਸ ਕਰ ਰਹੇ ਹਨ। ਉਥੇ ਹੀ ਹੁਣ ਦੇਸ਼ ਭਰ ’ਚ ਕੋਰੋਨਾ ਨੇ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਆਏ ਦਿਨੀਂ ਕੋਰੋਨਾ ਮਾਮਲਿਆਂ ’ਤ ਵਾਧਾ ਹੋ ਰਿਹਾ ਹੈ।

ਤਸਵੀਰ
ਤਸਵੀਰ

By

Published : Feb 24, 2021, 1:57 PM IST

ਅਜਨਾਲਾ: ਮਾਰਚ 2020 ਤੋਂ ਭਾਰਤ ’ਚ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਲ ਤੋਂ ਵੈਕਸਿਨ ਆਉਣ ਤੋਂ ਬਾਅਦ ਜਿਥੇ ਲੋਕ ਰਾਹਤ ਮਹਿਸੂਸ ਕਰ ਰਹੇ ਹਨ। ਉਥੇ ਹੀ ਹੁਣ ਦੇਸ਼ ਭਰ ’ਚ ਕੋਰੋਨਾ ਨੇ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਆਏ ਦਿਨੀਂ ਕੋਰੋਨਾ ਮਾਮਲਿਆਂ ’ਤ ਵਾਧਾ ਹੋ ਰਿਹਾ ਹੈ। ਕੋਰੋਨਾ ਦੇ ਇਹਨਾਂ ਮਾਮਲਿਆਂ ’ਚ ਪੰਜਾਬ ਚੌਥੇ ਸਥਾਨ ’ਤੇ ਚੱਲ ਰਿਹਾ ਹੈ ਜਿਥੇ ਸਭ ਤੋਂ ਵਧੇਰੇ ਨਵੇਂ ਮਾਮਲੇ ਆ ਰਹੇ ਹਨ। ਜੇਕਰ ਗੱਲ ਸਰਹੱਦੀ ਇਲਾਕੇ ਅਜਨਾਲਾ ਦੀ ਕੀਤੀ ਜਾਵੇ ਤਾਂ ਇਥੋ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਪ੍ਰਸ਼ਾਸਨ ਨੂੰ ਮੁੜ ਚਿੰਤਾ ਸਤਾਉਣ ਲੱਗੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐਮ.ਓ. ਅਜਨਾਲਾ ਡਾ. ਓਮ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਇਲਾਕੇ ਵਿੱਚ ਕੋਰੋਨਾ ਨੇ ਮੁੜ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸਦੀ ਮਿਸਾਲ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਸਰਕਾਰੀ ਰਿਪੋਰਟ ਹੈ। ਜਿਸ ਵਿੱਚ ਅਜਨਾਲਾ ਦੇ ਚਾਰ ਲੋਕਾਂ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਉਣ ਦੀ ਗੱਲ ਸਾਹਮਣੇ ਆਈ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸਿਵਿਲ ਹਸਪਤਾਲ ਅਜਨਾਲਾ ਅਤੇ ਨਾਲ ਦੇ ਸਾਰੇ ਇਲਾਕਿਆਂ ’ਚ ਕੋਰੋੋਨਾ ਸਬੰਧੀ ਸਖ਼ਤ ਪ੍ਰਬੰਧ ਕਰ ਲਏ ਹਨ ਅਤੇ ਹਰ ਰੋਜ ਹੁਣ ਟੈਸਟਿੰਗ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਲੋਕ ਪਹਿਲਾਂ ਨਾਲੋ ਲਾਪਰਵਾਹ ਹੋ ਗਏ ਹਨ ਕੋਈ ਵੀ ਮਾਸਕ ਨਹੀਂ ਪਾ ਰਿਹਾ ਤੇ ਨਾ ਹੀ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ, ਜੋ ਕਿ ਇੱਕ ਵੱਡਾ ਖਤਰਾ ਹੈ। ਉਹਨਾਂ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖ ਦੀ ਅਪੀਲ ਕੀਤੀ ਹੈ ਤਾਂ ਜੋ ਕੋਰੋਨਾ ਨੂੰ ਹਰਾਇਆ ਜਾ ਸਕੇ।

ਇਹ ਵੀ ਪੜੋ: ਯਮੁਨਾ ਐਕਸਪ੍ਰੈਸ ਵੇਅ 'ਤੇ ਟੈਂਕਰ ਨੇ ਕਾਰ ਨੂੰ ਮਾਰੀ ਟੱਕਰ, 7 ਲੋਕਾਂ ਦੀ ਮੌਤ

ABOUT THE AUTHOR

...view details