ਅੰਮ੍ਰਿਤਸਰ:ਜ਼ਿਲ੍ਹਾ ਅੰਮ੍ਰਿਤਸਰ ਵਿੱਚ ਅੱਜ 199 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ 400 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ।ਹੁਣ ਤੱਕ ਕੁੱਲ 38922 ਵਿਅਕਤੀ ਕੋਰੋਨਾ ਤੋਂ ਮੁਕਤ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 3700 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 1400 ਲੋਕਾਂ ਦੀ ਕੋਰੋਨਾ ਪਾਜ਼ੀਟਿਵ ਹੋਣ ਨਾਲ ਮੌਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 13 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ ਮਾਮਲਿਆਂ ਨੂੰ ਲੈਕੇ ਸਿਹਤ ਵਿਭਾਗ ਤੇ ਸੂਬਾ ਸਰਕਾਰ ਵੱਲੋਂ ਚੌਕਸੀ ਵਧਾਈ ਗਈ ਹੈ।ਸਰਕਾਰ ਵਲੋਂ ਹੁਣ ਪਿੰਡਾਂ ਚੋਂ ਕੋਰੋਨਾ ਨੂੰ ਖਤਮ ਕਰਨ ਦੇ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਕੋਰੋਨਾ ਨੂੰ ਖਤਮ ਕੀਤਾ ਜਾ ਸਕੇ।ਸਰਕਾਰ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਟੈਸਟਿੰਗ ਨੂੰ ਲੈਕੇ ਪਿੰਡਾਂ ਦੇ ਕੋਨੇ ਕੋਨੇ ਤੱਕ ਆਵਾਜ਼ ਪਹੁੰਚਾਈ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਜਾਵੇ ਤੇ ਜੋ ਲੋਕ ਇਸ ਬਿਮਾਰੀ ਦੀ ਚਪੇਟ ਚ ਆਏ ਹਨ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ ਤੇ ਪਿੰਡਾਂ ਨੂੰ ਕੋਰੋੋਨਾ ਮੁਕਤ ਕੀਤਾ ਜਾ ਸਕੇ।
corona virus:ਅੰਮ੍ਰਿਤਸਰ ਚ ਵੱਡਾ ਕੋੋਰੋਨਾ ਬਲਾਸਟ - ਸਰਕਾਰ
ਅੰਮ੍ਰਿਤਸਰ ਚ ਕੋੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ।ਲਗਾਤਾਰ ਲੋਕ ਕੋਰੋਨਾ ਦੀ ਚਪੇਟ ਚ ਆ ਰਹੇ ਹਨ।ਸਿਹਤ ਵਿਭਾਗ ਦੇ ਵਲੋਂ ਕੋਰੋਨਾ ਦੇ ਆ ਰਹੇ ਇਨ੍ਹਾਂ ਮਾਮਲਿਆਂ ਨੂੰ ਲੈਕੇ ਚੌਕਸੀ ਵਧਾਈ ਜਾ ਰਹੀ ਹੈ।
ਅੰਮ੍ਰਿਤਸਰ ਚ ਵੱਡਾ ਕੋੋਰੋਨਾ ਬਲਾਸਟ
ਇਸਦੇ ਨਾਲ ਹੀ ਸੂਬਾ ਸਰਕਾਰ ਦੇ ਵਲੋਂ ਪਾਬੰਦੀਆਂ ਨੂੰ ਵਧਾ ਦਿੱਤਾ ਗਿਆ ਹੈ।ਸਰਕਾਰ ਦੇ ਵਲੋਂ 10 ਜੂਨ ਤੱਕ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਵਧਾਇਆ ਗਿਆ ਹੈ ਇਸਦੇ ਨਾਲ ਹੀ ਕੁਝ ਚੀਜਾਂ ਦੇ ਵਿੱਚ ਰਾਹਤ ਵੀ ਦਿੱਤੀ ਗਈ ਹੈ।
ਇਹ ਵੀ ਪੜੋ:Coronavirus: ਲੌਕਡਾਊਨ ਤੇ ਕਰਫਿਊ ਵਿਚਾਲੇ ਕੀ ਹੈ ਅੰਤਰ, ਧਾਰਾ 144 ਕਿਉਂ ਲਗਾਈ ਜਾਂਦੀ ਹੈ ?