ਅੰਮ੍ਰਿਤਸਰ: ਦਰਿਆ ਬਿਆਸ ਪੁੱਲ ਨੇੜੇ ਸਥਿਤ ਹਾਈਟੈਕ ਨਾਕੇ ਉੱਤੇ ਪੁਲਿਸ ਨੇ ਸ਼ਹਿਰ ਵਿੱਚ ਦਾਖਿਲ ਹੋਣ ਵਾਲੇ ਲੋਕਾਂ ਨੂੰ ਰੋਕ ਕੋਰੋਨਾ ਸੈਂਪਲ ਲਏ ਜਾ ਰਹੇ ਹਨ। ਇੱਥੇ ਰੋਜ਼ਾਨਾਂ ਸਿਹਤ ਵਿਭਾਗ ਵੱਲੋਂ ਕੋਰੋਨਾ ਸੈਂਪਲ ਲਏ ਜਾ ਰਹੇ ਹਨ। ਸਿਹਤ ਵਿਭਾਗ ਨਾਲ ਇੱਥੇ ਪੁਲਿਸ ਪਾਰਟੀ ਵੀ ਮੌਜੂਦਾ ਹੈ। ਪੁਲਿਸ ਆਉਣ ਜਾਣ ਵਾਲੇ ਲੋਕਾਂ ਨੂੰ ਰੋਕਦੀ ਹੈ ਤੇ ਸਿਹਤ ਵਿਭਾਗ ਟੀਮ ਉਨ੍ਹਾਂ ਦੇ ਸੈਂਪਲ ਲੈਂਦੀ ਹੈ।
ਫਾਰਮੇਸੀ ਅਫਸਰ ਸੁਮਨ ਲਤਾ ਨੇ ਕਿਹਾ ਕਿ 10 ਦਿਨਾਂ ਤੋਂ ਇੱਥੇ ਕੋਰੋਨਾ ਸੈਂਪਲਜ਼ ਲਈ ਪੁਲਿਸ ਪ੍ਰਸ਼ਾਸ਼ਨ ਨਾਲ ਮਿਲ ਕੇ ਕੈਂਪ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰੋਜਾਨਾ ਕਰੀਬ 70-80 ਲੋਕਾਂ ਦੇ ਸੈਂਪਲ ਲੈ ਕੇ ਭੇਜੇ ਜਾ ਰਹੇ ਹਨ ਅਤੇ ਵਿਭਾਗ ਵਲੋਂ ਉਨ੍ਹਾਂ ਦੀ ਰਿਪੋਰਟ ਫੋਨ ਤੇ ਭੇਜ ਦਿੱਤੀ ਜਾਂਦੀ ਹੈ।