ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (Prakash Purab) ਮੌਕੇ ਪਾਕਿਸਤਾਨ (Pakistan) ਜਾਣ ਵਾਲਾ ਜੱਥਾ 17 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਵੇਗਾ। ਜੱਥੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਦੇ ਸ਼੍ਰੋਮਣੀ ਕਮੇਟੀ (Shiromani Committee) ਦੇ ਵੱਲੋਂ ਇੱਕ ਖਾਸ ਕੈਂਪ ਲਗਵਾ ਕੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ (Corona test) ਲਏ ਜਾ ਰਹੇ ਹਨ। ਇਹ ਕੋਰੋਨਾ ਕੈਂਪ ਦੋ ਦਿਨ੍ਹਾਂ ਲਈ ਲਗਾਇਆ ਗਿਆ ਹੈ। ਸ਼੍ਰੋਮਣੀ ਕਮੇਟੀ (Shiromani Committee) ਮੁਤਾਬਕ ਜਿਹੜੇ ਵੀ ਸ਼ਰਧਾਲੂ ਦਾ ਕੋਰੋਨਾ ਟੈਸਟ ਹੋਵੇਗਾ ਉਸਨੂੰ ਜਾਣ ਦੇ ਵਿੱਚ ਆਸਾਨੀ ਆਵੇਗੀ ਪਰ ਜਿਸ ਕਿਸੇ ਵੀ ਸ਼ਰਧਾਲੂ ਦਾ ਕੋਰੋਨਾ ਟੈਸਟ ਨਹੀਂ ਹੋਵੇਗਾ ਜਾਂ ਫਿਰ ਜਿਸਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਤਾਂ ਉਹ ਪਾਕਿਸਤਾਨ ਨਹੀਂ ਜਾ ਸਕੇਗਾ। ਸ਼੍ਰੋਮਣੀ ਕਮੇਟੀ (Shiromani Committee) ਵੱਲੋਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੋਰੋਨਾ ਟੈਸਟ (Corona test) ਜ਼ਰੂਰ ਕਰਵਾਉਣ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 17 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪਾਕਿਸਤਾਨ ਜਾਣ ਲਈ ਜੱਥਾ ਰਵਾਨਾ ਹੋਵੇਗਾ। ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਅਨੁਸਾਰ 855 ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਹਨ। ਇਹ ਜੱਥਾ 17 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਸ ਜੱਥੇ ਦਾ ਵੀਜ਼ਾ 26 ਨਵੰਬਰ ਨੂੰ ਖਤਮ ਹੋ ਜਾਵੇਗਾ ਜਿਸ ਕੇ ਯਾਤਰਾ ਦੀ ਸਮਾਪਤੀ ਕਰਨ ਜੱਥੇ ਨੂੰ ਵਾਪਸ ਭਾਰਤ ਆਉਣਾ ਹੋਵੇਗਾ। ਉਨ੍ਹਾਂ ਨੇ ਜੱਥੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਟੈਸਟ ਕਰਵਾਉਣ, ਤਾਂ ਜੋ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।