ਅੰਮ੍ਰਿਤਸਰ: ਗੁਰੁ ਨਗਰੀ ਅੰਮ੍ਰਿਤਸਰ ਵਿੱਚ ਕੋਰੋਨਾ ਦਾ ਕਹਿਰ ਰੁੱਕਣ ਦਾ ਨਾਂਅ ਨਹੀ ਲੈ ਰਿਹਾ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਦਿਨੋ-ਦਿਨ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਨੂੰ ਪੁਸਟੀ ਹੋਏ ਕੋਰੋਨਾ ਦੇ 412 ਮਰੀਜ਼ਾਂ ਵਿੱਚ ਜਿਥੇ 306 ਨਵੇਂ ਮਰੀਜ਼ ਹਨ ਤੇ 106 ਪੌਜ਼ੀਟਿਵ ਮਰੀਜ਼ਾਂ ਦੇ ਸੰਪਰਕ ਆਏ ਸਨ।
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ, 412 ਨਵੇਂ ਮਰੀਜ਼ਾਂ ਦੀ ਪੁਸ਼ਟੀ, 7 ਮੌਤਾਂ - corona virus
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀ ਲੈ ਰਿਹਾ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਦਿਨੋ-ਦਿਨ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ।
ਗੁਰੁ ਨਗਰੀ 'ਚ ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, 412 ਨਵੇ ਮਰੀਜਾਂ ਦੀ ਪੁਸ਼ਟੀ, 7 ਲੋਕਾਂ ਦੀ ਮੌਤ
ਇੰਨ੍ਹਾਂ ਨਾਲ ਇਥੇ ਕੋਰੋਨਾ ਮਰੀਜ਼ਾਂ ਦੀ ਗਣਤੀ 25924 ਤੱਕ ਪੁੱਜ ਗਈ ਹੈ। ਇੰਨ੍ਹਾਂ ਵਿੱਚੋ 21,499 ਮਰੀਜ਼ਾਂ ਦੇ ਠੀਕ ਹੋਣ ਜਾਣ ਨਾਲ ਜ਼ਿਲ੍ਹੇ ਵਿੱਚ ਇਸ ਸਮੇਂ 3623 ਐਕਟਿਵ ਮਰੀਜ਼ਾਂ ਹਨ। ਜਦੋਂਕਿ ਅੱਜ 7 ਦੀ ਮੌਤ ਹੋ ਜਾਣ ਨਾਲ ਇਥੇ ਮਰਨ ਵਾਲਿਆਂ ਦਾ ਅੰਕੜਾ 802 ਹੋ ਗਿਆ ਹੈ।