ਅੰਮ੍ਰਿਤਸਰ: ਸੂਬੇ 'ਚ ਆਏ ਦਿਨ ਹਸਪਤਾਲਾਂ ਵੱਲੋਂ ਕੋਰੋਨਾ ਮਰੀਜ਼ਾਂ ਨਾਲ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਹਿਤ ਇੱਕ ਪੀੜਤ ਪਰਿਵਾਰ ਨੇ ਇੱਕ ਨਿੱਜੀ ਹਸਪਤਾਲ ਖਿਲਾਫ ਦੋਸ਼ ਲਗਾਇਆ ਕਿ ਹਸਪਤਾਲ ਨੇ ਉਨ੍ਹਾਂ ਦੇ ਭਰਾ ਦੇ ਇਲਾਜ ਲਈ 6 ਲੱਖ ਰੁਪਏ ਲੈਣ ਦੇ ਬਾਵਜੂਦ ਵੀ ਮਰੀਜ਼ ਦਾ ਇਲਾਜ ਨਹੀਂ ਕੀਤਾ ਅਤੇ ਉਸ ਦੀ ਮੌਤ ਹੋ ਗਈ।
ਪੈਸੇ ਨਾ ਮਿਲਣ 'ਤੇ ਕੋਰੋਨਾ ਮਰੀਜ਼ ਦਾ ਇਲਾਜ ਬੰਦ ਹੋਣ ਮਗਰੋਂ ਮਰੀਜ਼ ਦੀ ਹੋਈ ਮੌਤ ਪੀੜਤ ਰਾਹੁਲ ਮੁਤਾਬਕ ਉਸ ਨੇ ਆਪਣੇ ਭਰਾ ਤੇ ਮਾਂ ਨੂੰ 29 ਮਈ ਨੂੰ ਬਿਨਾਂ ਟੈਸਟ ਕੀਤੇ ਹਸਪਤਾਲ ਵਿੱਚ ਦਾਖਲ ਕਰਵਾਇਆ। ਹਸਪਤਾਲ ਦੇ ਡਾਕਟਰਾਂ ਨੇ ਦੂਜੇ ਦਿਨ ਟੈਸਟ ਕੀਤਾ ਅਤੇ ਕਿਹਾ ਕਿ ਉਹ ਕੋਰੋਨਾ ਪੀੜਤ ਹਨ।
ਇਸ ਮਗਰੋਂ ਰਾਹੁਲ ਤੋਂ 19 ਲੱਖ ਦੀ ਮੰਗ ਕੀਤੀ ਗਈ ਅਤੇ ਉਸ ਨੇ 6 ਲੱਖ ਰੁਪਏ ਹਸਪਤਾਲ 'ਚ ਜਮ੍ਹਾ ਕਰਵਾ ਦਿੱਤੇ ਪਰ ਬਾਕੀ ਦੀ ਰਕਮ ਜਮਾ ਨਾ ਕਰ ਪਾਓਣ 'ਤੇ ਹਸਪਤਾਲ ਨੇ ਰਾਹੁਲ ਦੇ ਭਰਾ ਦਾ ਇਲਾਜ ਬੰਦ ਕਰ ਦਿੱਤਾ ਅਤੇ ਉਸਦੇ ਭਰਾ ਨੂੰ ਓਥੋਂ ਲੈਕੇ ਜਾਣ ਲਈ ਕਿਹਾ ਗਿਆ।
ਪਰ ਦੂਸਰੇ ਹਸਪਤਾਲ ਲੈਕੇ ਜਾਂ ਤੋਂ 3 ਦਿਨ ਮਗਰੋਂ ਰਾਹੁਲ ਦੇ ਭਰਾ ਦੀ ਮੌਤ ਹੋ ਗਈ। ਰਾਹੁਲ ਮੁਤਾਬਕ ਹਸਪਤਾਲ ਵਾਲਿਆਂ ਨੇ ਉਸਦੀ ਮਾਂ ਦਾ 2 ਲੱਖ ਦਾ ਬਿਲ ਵੀ ਬਣਾਇਆ ਸੀ। ਇਸ ਸਬੰਧੀ ਇਨਸਾਫ ਲਈ ਰਾਹੁਲ ਨੇ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।