ਅੰਮ੍ਰਿਤਸਰ: ਅੰਮ੍ਰਿਤਸਰ ‘ਚ ਕੋਰੋਨਾ ਬਲਾਸਟ ਬੀਤੇ ਕਈ ਦਿਨਾਂ ਤੋਂ ਹੋ ਰਹੇ ਹਨ ਜਿਸ ਕਾਰਨ ਸੈਕੜਿਆਂ ਦੇ ਹਿਸਾਬ ਨਾਲ ਮੌਤਾਂ ਹੋ ਚੁੱਕੀਆਂ ਹਨ। ਬੀਤੇ 24 ਘੰਟਿਆਂ ਦੇ ਅੰਦਰ ਜ਼ਿਲ੍ਹੇ ਵਿੱਚ 22 ਜਾਨਾਂ ਜਾ ਚੁੱਕੀਆਂ ਹਨਨ ਜਦਕਿ 502 ਨਵੇਂ ਮਾਮਲਿਆ ਦੀ ਪੁਸ਼ਟੀ ਹੋਈ ਹੈ
ਅੰਮ੍ਰਿਤਸਰ ‘ਚ ਕੋਰੋਨਾ ਬਲਾਸ਼ਟ 22 ਮੌਤਾਂ, 502 ਨਵੇਂ ਮਾਮਲਿਆ ਦੀ ਪੁਸ਼ਟੀ - ਅੰਮ੍ਰਿਤਸਰ
ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਰੋਜ਼ਾਨਾ ਦਰਜਨਾਂ ਮੌਤਾਂ ਹੋ ਰਹੀਆਂ ਹਨ। ਜਿਸ ਕਾਰਨ ਸ਼ਹਿਰ ਤੇ ਜ਼ਿਲ੍ਹਾ ਵਾਸੀ ਸਹਿਮੇ ਹੋਏ ਹਨ।
ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬੀਤੇ 24 ਘੰਟੇ ਵਿੱਚ ਜ਼ਿਲਾ ਕੋਰੋਨਾ ਨੇ 22 ਜਾਨਾਂ ਨਿਗਲ ਲਈਆਂ ਜਦਕਿ 502 ਨਵੇ ਮਰੀਜ਼ ਸਾਹਮਣੇ ਆਏ ਹਨ। ਰਿਪੋਰਟ ਵਿੱਚ ਦੱਸਿਆ ਗਿਆ ਕਿ ਇਨ੍ਹਾਂ 502 ਮਰੀਜਾਂ ਵਿੱਚ 371 ਨਵੇਂ ਹਨ ਅਤੇ 131 ਪਹਿਲਾਂ ਤੋ ਹੀ ਪੌਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਹਨ।
ਜਿਸ ਨਾਲ ਇਥੇ ਹੁਣ ਤੱਕ ਮਰੀਜ਼ਾਂ ਦੀ ਕੁਲ ਗਿਣਤੀ 36,102 ਤੱਕ ਪੁੱਜ ਗਈ ਹੈ ਜਿੰਨਾ ਵਿੱਚੋਂ 1079 ਦੀ ਮੌਤ ਹੋਣ ਅਤੇ 29, 526 ਮਰੀਜ਼ਾਂ ਦੇ ਠੀਕ ਹੋਣ ਨਾਲ ਇਥੇ ਕੋਰੋਨਾ ਦੇ ਐਕਟਿਵ ਮਰੀਜ਼ 5497 ਜ਼ੇਰੇ ਇਲਾਜ ਹਨ। ਸਿਹਤ ਵਿਭਾਗ ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਦਾ ਪਾਲਣ ਕਰਨ ਤੇ ਕੋਰੋਨਾ ਨੂੰ ਕੰਟਰੋਲ ਕਰਨ ਵਿੱਚ ਸਰਕਾਰ ਦਾ ਸਹਿਯੋਗ ਕਰਨ।