ਪੰਜਾਬ

punjab

ETV Bharat / state

ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ - ਜ਼ਹਿਰੀਲੀ ਸ਼ਰਾਬ

ਅੰਮ੍ਰਿਤਸਰ ਦੇ ਪਿੰਡ ਮੁੱਛਲ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈ 13 ਮੌਤਾਂ ਤੋਂ ਬਾਅਦ ਹੁਣ ਉਹ ਲੋਕ ਨਹੀਂ ਹਟੇ, ਬਲਕਿ ਹੋਰ ਲੋਕ ਨੇ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸਿਆ ਦਾ ਕਹਿਣਾ ਹੈ ਕਿ ਪੁਲਿਸ ਪਿੰਡ ਦੇ ਵਿੱਚ ਤਾਂ ਆਉਂਦੀ ਹੈ ਲੇਕਿਨ ਸ਼ਰਾਬ ਵੇਚਣ ਵਾਲੇ ਸਰੇਆਮ ਵੇਚ ਰਹੇ ਹਨ।

ਜਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾ ਨਾਲ ਕੀਤੀ ਗੱਲਬਾਤ
ਜਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾ ਨਾਲ ਕੀਤੀ ਗੱਲਬਾਤ

By

Published : Mar 2, 2021, 11:03 PM IST

ਅੰਮ੍ਰਿਤਸਰ: ਪਿੰਡ ਮੁੱਛਲ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈ 13 ਮੌਤਾਂ ਤੋਂ ਬਾਅਦ ਹੁਣ ਉਹ ਲੋਕ ਨਹੀਂ ਹਟੇ, ਬਲਕਿ ਹੋਰ ਲੋਕ ਨੇ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸਿਆ ਦਾ ਕਹਿਣਾ ਹੈ ਕਿ ਪੁਲਿਸ ਪਿੰਡ ਦੇ ਵਿੱਚ ਤਾਂ ਆਉਂਦੀ ਹੈ ਲੇਕਿਨ ਸ਼ਰਾਬ ਵੇਚਣ ਵਾਲੇ ਸਰੇਆਮ ਵੇਚ ਰਹੇ ਹਨ।

ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਹਾਦਸਾ ਨਾ ਹੋਵੇ ਉਦੋਂ ਹੀ ਪ੍ਰਸ਼ਾਸਨ ਨੇ ਜਾਗਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾ ਹੀ ਕੋਈ ਕਾਰਵਾਈ ਕੀਤੀ ਜਾਵੇ ਤਾਂ ਹਾਦਸਾ ਹੀ ਨਾ ਹੋਵੇ। ਜ਼ਹਿਰੀਲੀ ਸ਼ਰਾਬ ਕਰਕੇ ਮਾਰੇ ਗਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਹਿਲਾਂ ਵੀ ਜ਼ਹਿਰੀਲੀ ਸ਼ਰਾਬ ਕਰਕੇ 13 ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ

ਉਨ੍ਹਾਂ ਕਿਹਾ ਕਿ ਪਹਿਲਾ ਤਾਂ ਪੁਲਿਸ ਨੇ ਸਰਾਬ ਵੇਚਣ ਵਾਲੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ, ਪਰ ਹੁਣ ਨਵੇਂ ਲੋਕ ਫਿਰ ਤੋਂ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਪਿੰਡ 'ਚ ਆਉਂਦੀ ਹੈ ਅਤੇ ਚੱਕਰ ਲਗਾ ਕੇ ਚਲੀ ਜਾਣਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਾਜਾਇਜ ਸ਼ਰਾਬ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੇ ਪਰਿਵਾਰਕ ਮੈਂਬਰ ਸਾਨੂੰ ਛੱਡ ਕੇ ਚੱਲੇ ਗਏ ਹਨ, ਇਸ ਜਹਿਰੀਲੀ ਸਰਾਬ ਕਰਕੇ ਕਿਸੇ ਹੋਰ ਘਰ ਦਾ ਉਜੜੇ।

ABOUT THE AUTHOR

...view details