ਪੰਜਾਬ

punjab

ETV Bharat / state

ਤਰਨ ਤਾਰਨ RPG ਅਟੈਕ ਬਾਰੇ ਅਨਮੋਲ ਗਗਨ ਮਾਨ ਨੇ ਦਿੱਤਾ ਵਿਵਾਦਤ ਬਿਆਨ - ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ

ਤਰਨ ਤਾਰਨ ਦੇ ਸਰਹਾਲੀ ਦੇ ਵਿਚ ਕੁਝ ਵਕਤੀਆਂ ਵੱਲੋਂ ਸੁਵਿਧਾ ਕੇਂਦਰ ਦੇ ਉਤੇ ਰਾਕੇਟ ਲਾਂਚਰ ਰਾਹੀ ਹਮਲਾ ਕੀਤਾ ਗਿਆ।ਜਿਸ ਉੱਤੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ (Anmol Gagan Mann) ਵੱਲੋਂ ਸਿਆਸਤਦਾਨਾਂ ਨੂੰ ਹੀ ਇਸ ਦਾ ਜ਼ਿੰਮੇਵਾਰ ਠਹਿਰਾਇਆ ਗਿਆ।

Tarn Taran RPG attack UPDATE  Tarn Taran RPG attack latest news  Tarn Taran RPG attack news in punjabi  Tarn Taran RPG attack today update
Tarn Taran RPG attack UPDATE Tarn Taran RPG attack latest news Tarn Taran RPG attack news in punjabi Tarn Taran RPG attack today update

By

Published : Dec 10, 2022, 2:37 PM IST

Tarn Taran RPG attack UPDATE Tarn Taran RPG attack latest news Tarn Taran RPG attack news in punjabi Tarn Taran RPG attack today update

ਅੰਮ੍ਰਿਤਸਰ : ਪੰਜਾਬ ਵਿੱਚ ਲਗਾਤਾਰ ਹੀ ਅਮਨ ਕਾਨੂੰਨ ਦੀ ਵਿਵਸਥਾ ਖ਼ਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਤਰਨ ਤਾਰਨ ਦੇ ਸਰਹਾਲੀ ਦੇ ਵਿਚ ਕੁਝ ਵਕਤੀਆਂ ਵੱਲੋਂ ਸੁਵਿਧਾ ਕੇਂਦਰ ਦੇ ਉਤੇ ਰਾਕੇਟ ਲਾਂਚਰ ਰਾਹੀ ਹਮਲਾ ਕੀਤਾ ਗਿਆ। ਜਿਸ ਉੱਤੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ (Anmol Gagan Mann) ਵੱਲੋਂ ਸਿਆਸਤਦਾਨਾਂ ਨੂੰ ਹੀ ਇਸ ਦਾ ਜ਼ਿੰਮੇਵਾਰ ਠਹਿਰਾਇਆ ਗਿਆ। ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਸਿਆਸੀ ਪਾਰਟੀ ਦੇ ਪੰਜਾਬ ਨੂੰ ਤਰੱਕੀ ਦੇ ਰਾਹ ਉਤੇ ਲੈ ਕੇ ਜਾ ਰਹੀ ਹੈ। ਇਸੇ ਕਰਕੇ ਪਾਰਟੀ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਵੀਂ ਪਾਰਟੀ ਹੈ ਇਹ ਇਮਾਨਦਾਰ ਪਾਰਟੀ ਹੈ।

ਅਨਮੋਲ ਗਗਨ ਮਾਨ ਵੱਲੋਂ 'ਆਪ' ਨੂੰ ਬਚਾਉਣ ਦੀ ਕੋਸ਼ਿਸ:ਪੰਜਾਬ ਵਿੱਚ ਲਗਾਤਾਰ ਹੀ ਅਮਨ ਕਾਨੂੰਨ ਖ਼ਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰ ਸਿਆਸਤਦਾਨਾਂ ਵੱਲੋਂ ਇਸ ਉੱਤੇ ਨਿਸ਼ਾਨਾ ਵੀ ਸਾਧਿਆ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਤਰਨਤਾਰਨ ਦੇ ਸਰਹਾਲੀ ਪਿੰਡ ਦੀ ਤਾਂ ਉੱਥੇ ਸਵੇਰੇ ਰਾਕੇਟ ਲਾਂਚਰ ਰਾਹੀਂ ਹਮਲਾ ਕੀਤਾ ਗਿਆ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧੇ ਜਾ ਰਹੇ ਹਨ। ਉਥੇ ਹੀ ਇਸ ਨਿਸ਼ਾਨੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ (Anmol Gagan Mann) ਵੱਲੋਂ ਆਪਣੀ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਹੁਣ ਇਸ ਰਾਕੇਟ ਲਾਂਚਰ ਦਾ ਜ਼ਿੰਮੇਵਾਰ ਰਾਜਨੀਤਿਕ ਪਾਰਟੀਆਂ ਨੂੰ ਠਿਹਰਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਪੁਰਾਣੀਆਂ ਪਾਰਟੀਆਂ ਨਵੀਂ ਪਾਰਟੀ ਨੂੰ ਚੱਲਣ ਨਹੀਂ ਦੇਣਾ ਚਾਹੁੰਦੀਆਂ:ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੇ ਪੁਰਾਣੇ ਸਿਆਸੀ ਪਾਰਟੀਆਂ ਇਸ ਸਿਆਸੀ ਪਾਰਟੀ ਨੂੰ ਚੱਲਣ ਨਹੀਂ ਦੇਣਾ ਚਾਹੁੰਦੀਆਂ। ਇਸੇ ਕਰਕੇ ਹੀ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀਆਂ ਘਿਣਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਇਹ ਕਦੀ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੀ ਨਵੀਂ ਸਿਆਸੀ ਪਾਰਟੀ ਹੈ ਅਤੇ ਤਜ਼ੁਰਬਾ ਵੀ ਘੱਟ ਹੈ ਪਰ ਅਸੀਂ ਕੱਟੜ ਇਮਾਨਦਾਰ ਪਾਰਟੀ ਹਾਂ। ਪੰਜ ਸਾਲ ਵਿੱਚ ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਅਸੀਂ ਪੂਰਾ ਜ਼ਰੂਰ ਕਰਾਂਗੇ।

ਸਰਕਾਰ ਕਾਨੂੰਨ ਵਿਵਸਥਾ ਉਤੇ ਸਵਾਲ: ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਅਮਨ ਕਾਨੂੰਨ ਨੂੰ ਛਿੱਕੇ 'ਤੇ ਟੰਗ ਰਹੇ ਹਨ। ਉਦੋਂ ਹੀ ਇੱਕ ਵਾਰ ਫਿਰ ਤੋਂ ਰਾਕੇਟ ਲਾਂਚਰ ਦੇ ਨਾਲ ਹਮਲਾ ਹੋਣਾ ਪੰਜਾਬ ਸਰਕਾਰ ਉਤੇ ਜਰੂਰ ਸਵਾਲ ਖੜ੍ਹੇ ਕਰਦਾ ਹੈ। ਦੂਸਰੇ ਪਾਸੇ ਸਰਕਾਰ ਹੁਣ ਦੂਸਰੀਆਂ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਉਤੇ ਲੱਗੀ ਹੋਈ ਹੈ। ਪਰ ਆਮ ਲੋਕ ਹੁਣ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ। ਪੰਜਾਬ ਵਿਚ ਜੋ ਉਨ੍ਹਾਂ ਵੱਲੋਂ ਬਾਦਲ ਦੀ ਗੱਲ ਕੀਤੀ ਜਾ ਰਹੀ ਸੀ ਉਸ ਤੋਂ ਵੀ ਹੁਣ ਕਿਨਾਰਾ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:-Tarntaran RPG Attack: ਮੌਕੇ ਉੱਤੇ ਪਹੁੰਚੇ ਡੀਜੀਪੀ ਗੌਰਵਾ ਯਾਦਵ, ਕਿਹਾ ਜਾਂਚ ਕੀਤੀ ਜਾ ਰਹੀ ਹੈ

ABOUT THE AUTHOR

...view details