ਅੰਮ੍ਰਿਤਸਰ:ਜੰਡਿਆਲਾ ਪਿੰਡ ਅਮਰਕੋਟ ਦੇ ਕਾਂਗਰਸੀ ਸਰਪੰਚ ਜੋਗਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸਰਪੰਚ ਦੇ ਘਰ ਛਾਪਾ ਮਾਰਿਆ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਵਾਇਰਲ ਹੋਈ ਵੀਡੀਓ ਵਿੱਚ ਦੋ ਨੌਜਵਾਨ ਕਹਿ ਰਹੇ ਹਨ ਕਿ ਅਮਰਕੋਟ ਦਾ ਕਾਂਗਰਸੀ ਸਰਪੰਚ ਜੋਗਾ ਸਿੰਘ ਉਨ੍ਹਾਂ ਨੂੰ ਜ਼ਬਰਦਸਤੀ ਨਸ਼ਾ ਵੇਚਦਾ ਹੈ।
ਨੌਜਵਾਨ ਨੇ ਕਿਹਾ ਕਿ ਨਸ਼ਾ ਵੇਚਣ ਤੋਂ ਨਾਂਹ ਕਰਨ 'ਤੇ ਸਰਪੰਚ ਧਮਕੀ ਦਿੰਦਾ ਹੈ ਕਿ ਉਹ ਉਨ੍ਹਾਂ ਨੂੰ ਪਿੰਡ ਚੋਂ ਕੱਢਵਾ ਦੇਵੇਗਾ। ਨੌਜਵਾਨਾਂ ਨੇ ਕਿਹਾ ਕਿ ਜੇਕਰ ਸਾਨੂੰ ਕੁਝ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਸਰਪੰਚ ਜੋਗਾ ਸਿੰਘ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ, ਪਰ ਸਾਡੇ ਕੋਲੋਂ ਜ਼ਬਰਦਸਤੀ ਨਸ਼ਾ ਵਿਕਵਾਇਆ ਜਾਂਦਾ ਹੈ।