ਪੰਜਾਬ

punjab

ETV Bharat / state

ਕਾਂਗਰਸ ਨਵਾਂ ਮੁੱਖ ਮੰਤਰੀ ਬਣਾਕੇ ਖੇਡ ਰਹੀ ਦਲਿਤ ਕਾਰਡ: ਅਨਿਲ ਜੋਸ਼ੀ - ਸੁਖਜਿੰਦਰ ਸਿੰਘ ਰੰਧਾਵਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਨਿਲ ਜੋਸ਼ੀ (Anil Joshi) ਵੱਲੋਂ ਪ੍ਰੈਸ ਕਾਨਫਰੰਸ ਵਿੱਚ ਜੋਸ਼ੀ ਨੇ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ 'ਤੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਹ ਸਾਰਾ ਡਰਾਮਾ ਖੇਡਿਆ ਗਿਆ ਹੈ।

ਕਾਂਗਰਸ ਨਵਾਂ ਮੁੱਖ ਮੰਤਰੀ ਬਣਾਕੇ ਖੇਡ ਰਹੀ ਦਲਿਤ ਕਾਰਡ
ਕਾਂਗਰਸ ਨਵਾਂ ਮੁੱਖ ਮੰਤਰੀ ਬਣਾਕੇ ਖੇਡ ਰਹੀ ਦਲਿਤ ਕਾਰਡ

By

Published : Sep 21, 2021, 7:34 PM IST

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ (Anil Joshi) ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਪ੍ਰੈਸ ਕਾਨਫਰੰਸ ਸ਼ੁਰੂ ਕਰਨ ਦੌਰਾਨ ਅਨਿਲ ਜੋਸ਼ੀ ਵੱਲੋਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ।

ਇਸ ਦੌਰਾਨ ਕਾਂਗਰਸ ਪਾਰਟੀ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮੁੱਖਮੰਤਰੀ ਬਣਾਉਣ ਦੇ ਲਈ ਇੱਕ ਡਰਾਮਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪਹਿਲਾਂ ਸੁਨੀਲ ਜਾਖੜ ਨੂੰ ਸਭ ਤੋਂ ਅੱਗੇ ਪੇਸ਼ ਕਰਕੇ ਮੁੱਖ ਮੰਤਰੀ ਦੀ ਕੁਰਸੀ ਦੇ ਕੋਲ ਲਿਆ ਕੇ ਉਨ੍ਹਾਂ ਨੂੰ ਖੁੱਡੇ ਲੱਗਾ ਦਿੱਤਾ ਗਿਆ।

ਇਸ ਤੋਂ ਬਾਅਦ ਫਿਰ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਦਾ ਨਾਂ ਪੇਸ਼ ਕੀਤਾ ਗਿਆ, ਸਿੱਧੂ ਸਾਹਿਬ ਨੂੰ ਆਪਣੀ ਕੁਰਸੀ ਦਾ ਡਰ ਪੈ ਗਿਆ। ਉਨ੍ਹਾਂ ਰੰਧਾਵਾ ਦਾ ਨਾਂ ਵੀ ਲਿਸਟ ਵਿੱਚੋਂ ਕੱਢ ਦਿੱਤਾ 'ਤੇ ਕਾਂਗਰਸ ਪਾਰਟੀ ਨੇ ਦਲਿਤ ਕਾਰਡ ਖੇਲ ਕੇ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਮੁੱਖ ਮੰਤਰੀ ਬਣਵਾ ਦਿੱਤਾ।

ਕਾਂਗਰਸ ਨਵਾਂ ਮੁੱਖ ਮੰਤਰੀ ਬਣਾਕੇ ਖੇਡ ਰਹੀ ਦਲਿਤ ਕਾਰਡ

ਉਨ੍ਹਾਂ ਕਿਹਾ ਕਾਂਗਰਸ ਪਾਰਟੀ (Congress Party) ਦਾ ਹਿੰਦੂ ਵਿਰੋਧੀ ਤੇ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਕੇ ਸਭ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਸਿੱਧੂ ਨੇ ਆਪਣਾ ਖੇਡ ਖਿਡਾਉਣ ਲਈ ਚੰਨੀ ਨੂੰ ਮੁੱਖ ਮੰਤਰੀ ਬਣਵਾ ਦਿੱਤਾ। ਉਨ੍ਹਾਂ ਕਿਹਾ ਕੈਪਟਨ ਸਾਹਿਬ ਨੇ ਵੀ ਕਿਹਾ ਕਿ ਸਿੱਧੂ ਮੰਤਰੀ ਹੁੰਦੀਆਂ 7 ਮਹੀਨੇ ਵਿੱਚ ਆਪਣਾ ਮਹਿਕਮਾ ਨਹੀਂ ਸੰਭਾਲ ਸਕਿਆ 'ਤੇ ਪੰਜਾਬ ਸੰਭਾਲਣਾ ਬੜੀ ਦੂਰ ਦੀ ਗੱਲ ਹੈ। ਜੋ ਲੁੱਟ ਕਾਂਗਰਸ ਪਾਰਟੀ ਨੇ ਕੀਤੀ ਹੈ। ਹੁਣ 4 ਮਹੀਨਿਆਂ ਵਿੱਚ ਪੂਰੀ ਨਹੀਂ ਹੋਣੀ। ਉਨ੍ਹਾਂ ਕਿਹਾ ਲਾੜਾ ਹੀ ਬਦਲਿਆ ਬਰਾਤ ਉਹੀ ਹੈ ਸਾਰੀ।

ਉਨ੍ਹਾਂ ਕਿਹਾ ਅਸੀਂ ਆਪਣੇ ਸਮੇਂ ਵਿੱਚ ਪੰਜਾਬ ਵਿੱਚ ਤਰੱਕੀ 'ਤੇ ਖੁਸ਼ਹਾਲੀ ਲਿਆਂਦੀ ਸੀ। ਇਨ੍ਹਾਂ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਇਨ੍ਹਾਂ ਨਸ਼ਾ ਬੰਦ ਕਰਨ ਦੀ ਸਹੁੰ ਖਾਂਦੀ ਸੀ। ਇਨ੍ਹਾਂ ਦੇ ਰਾਜ ਵਿੱਚ ਕਿੰਨੇ ਲੋਕ ਨਸ਼ੇ ਦੇ ਕਾਰਨ ਮਰ ਗਏ। ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਕੁੱਝ ਨਹੀਂ ਹੋਣਾ। ਕਿਉਕਿ ਲੋਕ ਜਾਣਦੇ ਹਨ ਕਿ ਹੁਣ ਇਨ੍ਹਾਂ ਦੀ ਦਾਲ ਨਹੀਂ ਗਲਣੀ। ਰੇਤ ਮਾਫ਼ੀਆ ਨੂੰ ਇਹ ਖਤਮ ਨਹੀਂ ਕਰ ਸਕਦੇ। ਕਾਂਗਰਸ ਪਾਰਟੀ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੀ। ਉਨ੍ਹਾਂ ਕਿਹਾ ਜਾਖੜ ਨੇ ਕਿਹਾ ਮੇਰੇ ਨਾਲ ਦੁਸ਼ਮਣੀ ਕਰੋ, ਪਰ ਪੰਜਾਬ ਨਾਲ ਨਹੀਂ।

ਮੁੱਖ ਮੰਤਰੀ ਬਣਾਉਣ ਲਈ ਜਾਖੜ ਨੂੰ ਵੋਟਾਂ ਪਾ ਕੇ 1 ਨੰਬਰ 'ਤੇ ਆਏ ਸਨ। ਪਰ ਮੁੜ ਕਿਹਾ ਗਿਆ ਕਿ ਪੰਜਾਬ ਵਿੱਚ ਸਿੱਖ ਚਿਹਰਾ ਮੁੱਖ ਮੰਤਰੀ ਬਣਾਇਆ ਜਾਵੇ। ਕੈਪਟਨ ਨੇ ਕਿਹਾ ਕਾਂਗਰਸ ਪਾਰਟੀ (Congress Party) ਮੈਨੂੰ ਜਲੀਲ ਕਰ ਰਹੀ ਹੈ। ਇਸ ਲਈ ਮੈਂ ਅਸਤੀਫ਼ਾ ਹੀ ਦੇ ਦਿੱਤਾ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇਨ੍ਹਾਂ ਇਹ ਗੁਰੂਆਂ ਪੀਰਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਾਂਗਰਸ ਪਾਰਟੀ 2022 ਵਿੱਚ ਵੀ ਦਲਿਤ ਮੁੱਖ ਮੰਤਰੀ ਬਣਾਵੇ। ਫਿਰ ਇਹ ਲੋਕ ਵਧਾਈ ਦੇ ਪਾਤਰ ਹਨ। ਇਨ੍ਹਾਂ ਪੰਜਾਬ ਨੂੰ ਗ੍ਰਹਿਣ ਲੱਗਾ ਕੇ ਰੱਖ ਦਿੱਤਾ।ਇਨ੍ਹਾਂ ਦੀਆਂ ਕੁਰਸੀਆਂ ਦੀਆਂ ਲੱਤਾਂ ਟੁੱਟ ਜਾਣੀਆਂ ਇਨ੍ਹਾਂ ਹੇਠਾਂ ਡਿੱਗਣਾ ਹੈ।

ਉਨ੍ਹਾਂ ਕਿਹਾ ਬਾਦਲ ਨੇ ਹਮੇਸ਼ਾਂ ਜੋ ਕਿਹਾ ਉਹ ਕੀਤਾ 'ਤੇ ਕਰਕੇ ਵਿਖਾਇਆ ਹੈ। ਬਾਦਲ ਸਰਕਾਰ (Badal Government) ਨੇ ਹੀ 200 ਯੂਨਿਟ ਬਿਜਲੀ ਫ੍ਰੀ ਦਿੱਤੀ ਸੀ। ਬਾਦਲ ਸਰਕਾਰ ਹੀ ਪੰਜਾਬ ਨੂੰ ਤਰੱਕੀ 'ਤੇ ਲੈ ਕੇ ਗਏ ਸਨ। ਪਰ ਕਾਂਗਰਸ (Congress Party) ਨੇ ਪੰਜਾਬ ਦੀ ਤਰੱਕੀ ਹੀ ਰੋਕ ਦਿੱਤੀ ਹੈ।

ਇਹ ਵੀ ਪੜ੍ਹੋ:- 'ਆਮ ਆਦਮੀ ਦੀ ਗੱਲ ਕਰਨ ਵਾਲਾ ਲੈ ਰਿਹਾ ਪ੍ਰਾਈਵੇਟ ਜੈਟ ਦੇ ਝੂਟੇ'

ABOUT THE AUTHOR

...view details