ਅੰਮ੍ਰਿਤਸਰ: ਅੰਮ੍ਰਿਤਸਰ ਜਿਵੇਂ-ਜਿਵੇਂ ਪੰਜਾਬ ਦੀਆਂ ਚੋਣਾਂ ਨੂੰ ਕੁੱਝ ਦਿਨ ਹੀ ਬਾਕੀ ਰਿਹ ਗਏ ਹਨ 'ਤੇ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ ਤੇ ਉਥੇ ਹੀ ਜਿਹੜੇ ਟਿਕਟਾਂ ਦੇ ਚਾਹਵਾਨ ਸਨ। ਜਿਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਮਿਲੀ। ਉਹ ਪਾਰਟੀ ਛੱਡ ਦੂਜਿਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਆਪਣੇ ਕੁੱਝ ਉਮੀਦਵਾਰ ਐਲਾਨੇ ਗਏ ਤੇ ਉਸਦੇ ਨਾਲ ਹੀ ਜਿਹੜੇ ਚੋਣਾਂ ਲੜਨ ਦੇ ਕਾਂਗਰਸੀ ਆਗੂ ਚਾਹਵਾਨ ਸਨ। ਉਹ ਅੱਜ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਪਾਰਟੀ ਵਿੱਚ ਸ਼ਾਮਿਲ ਹੋ ਗਏ।
ਕਾਂਗਰਸ ਆਗੂ ਭਾਜਪਾ ਪਾਰਟੀ ਵਿੱਚ ਹੋਏ ਸ਼ਾਮਿਲ
ਕਾਂਗਰਸ ਪਾਰਟੀ ਵੱਲੋਂ ਆਪਣੇ ਕੁੱਝ ਉਮੀਦਵਾਰ ਐਲਾਨੇ ਗਏ ਤੇ ਉਸਦੇ ਨਾਲ ਹੀ ਜਿਹੜੇ ਚੋਣਾਂ ਲੜਨ ਦੇ ਕਾਂਗਰਸੀ ਆਗੂ ਚਾਹਵਾਨ ਸਨ। ਉਹ ਅੱਜ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ ਵਿਚ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਜਿਲਾ ਦਿਹਾਤੀ ਦੇ ਪ੍ਰਧਾਨ ਭੰਗਵਤ ਪਾਲ ਸਿੰਘ ਸਚਰ ਤੇ ਉਨ੍ਹਾਂ ਦੇ ਨਾਲ ਅਟਾਰੀ ਹਲਕੇ ਤੋਂ 2 ਵਾਰ ਕਾਂਗਰਸ ਪਾਰਟੀ ਦੀ ਸੀਟ ਤੋਂ ਚੋਣ ਲੜੀ ਰਤਨ ਸਿੰਘ ਸੋਹਲ, ਅਤੇ ਪ੍ਰਦੀਪ ਸਿੰਘ ਭੁੱਲਰ ਤੇ ਮਜੀਠਾ ਹਲਕੇ ਤੋਂ ਪਰਮਜੀਤ ਸਿੰਘ ਪੰਮਾ ਕੌਂਸਲਰ ਤੇ ਇਨ੍ਹਾਂ ਦੇ ਨਾਲ ਹੋਰ ਕਈ ਕਾਂਗਰਸੀ ਆਗੂ ਬੀਜੇਪੀ ਵਿਚ ਸ਼ਾਮਿਲ ਭਾਜਪਾ ਦੇ ਆਗੂ ਤਰੁਣ ਚੁੱਘ ਨੇ ਇਨ੍ਹਾਂ ਸਾਰੀਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਤੇ ਇਨ੍ਹਾਂ ਨੂੰ ਜੀ ਆਇਆਂ ਆਖਿਆ ਕਿਹਾ ਕਿ ਭਾਜਪਾ ਪਾਰਟੀ ਇਨ੍ਹਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਇਨ੍ਹਾਂ ਦਾ ਮਾਣ ਸਤਿਕਾਰ ਕਰਦੀ ਹੈ।