ਅੰਮ੍ਰਿਤਸਰ:ਵਿਰਸਾ ਸਿੰਘ ਵਲਟੋਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੰਤਰੀ ਪੰਜਾਬ ਦੇ ਅਨਾਜ ਦੀ ਲੁੱਟ ਕਰ ਰਹੇ ਹਨ। ਪੰਜਾਬ ਦੇ ਅਨਾਜ ਵਿੱਚ ਘੁਟਾਲਾ ਸਵਾਲਾਂ ਦੇ ਘੇਰੇ ਵਿੱਚ ਹੈ। ਕਾਂਗਰਸੀ ਵਿਧਾਇਕ ਦਾ ਭਾਣਜਾ ਜਸਦੇਵ ਸਿੰਘ ਫ਼ੂਡ ਸਪਲਾਈ ਇੰਸਪੈਕਟਰ ਹੈ ਤੇ ਉਸ ਕੋਲ 8 ਗੋਦਾਮਾਂ ਦਾ ਚਾਰਜ ਹੈ। ਵਿਜੀਲੈਂਸ ਦੀ ਰੇਡ ਦੌਰਾਨ ਕਣਕ ਦੀਆਂ 2 ਲੱਖ ਬੋਰੀਆਂ ਘੱਟ ਮਿਲੀਆਂ ਹਨ। ਇੰਸਪੈਕਟਰ ਜਸਦੇਵ ਰਿਕਾਰਡ ਸਮੇਤ ਗਾਇਬ ਦੱਸਿਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਕੇਂਦਰ ਦੇ ਫੂਡ ਇੰਸਪੈਕਟਰ ਜਸਦੇਵ ਸਿੰਘ ਵੱਲੋਂ ਕਰੀਬ 16 ਤੋਂ 20 ਕਰੋੜ ਦੀ ਕਣਕ ਖੁਰਦ ਬੁਰਦ ਕਰਨ ਦੇ ਦੋਸ਼ ਹਨ।
ਵੇਰਵਿਆਂ ਅਨੁਸਾਰ ਜੰਡਿਆਲਾ ਗੁਰੂ ਕੇਂਦਰ ਵਿੱਚ ਕਰੀਬ 8 ਗੁਦਾਮਾਂ ਦੇ ਭੰਡਾਰਨ ਦੀ ਦੇਖ-ਰੇਖ ਫੂਡ ਇੰਸਪੈਕਟਰ ਜਸਦੇਵ ਸਿੰਘ ਹਵਾਲੇ ਸੀ। ਸੂਤਰਾਂ ਅਨੁਸਾਰ ਕੁਝ ਦਿਨਾਂ ਤੋਂ ਇੰਸਪੈਕਟਰ ਜਸਦੇਵ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ। ਮਹਿਕਮੇ ਨੂੰ ਜਦੋਂ ਉਸ ਦੇ ਘਰ ਤਾਲਾ ਲੱਗਾ ਮਿਲਿਆ ਤਾਂ ਸ਼ੱਕ ਹੋਰ ਵੀ ਵੱਧ ਗਿਆ। ਸੂਤਰ ਦੱਸਦੇ ਹਨ ਕਿ ਇਹ ਖੁਰਾਕ ਇੰਸਪੈਕਟਰ ਫ਼ਰਾਰ ਹੋ ਗਿਆ ਹੈ।