ਅੰਮ੍ਰਿਤਸਰ: ਡਰੱਗ ਫੈਕਟਰੀ ਮਾਮਲੇ 'ਚ ਮਾਮਲੇ 'ਚ ਸਿਆਸੀ ਪਾਰਟੀਆਂ 'ਤੇ ਸਵਾਲ ਖੜੇ ਹੋ ਰਹੇ ਹਨ। ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਨਸ਼ੇ ਦੇ ਮਾਮਲੇ 'ਚ ਕਾਂਗਰਸੀ ਕੌਂਸਲਰ ਦੇ ਪੁੱਤਰ ਨੂੰ ਵੀ ਨਾਮਜ਼ਦ ਕੀਤਾ ਹੈ।
ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲੇ 'ਚ ਕਾਂਗਰਸੀ ਆਗੂ ਦਾ ਪੁੱਤ ਨਾਮਜ਼ਦ - amritsar heroin case
ਅੰਮ੍ਰਿਤਸਰ ਦੀ ਡਰੱਗ ਫੈਕਟਰੀ ਮਾਮਲੇ 'ਚ ਸਿਆਸੀ ਪਾਰਟੀਆਂ 'ਤੇ ਸਵਾਲ ਖੜੇ ਹੋ ਰਹੇ ਹਨ। ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਨਸ਼ੇ ਦੇ ਮਾਮਲੇ 'ਚ ਕਾਂਗਰਸੀ ਕੌਂਸਲਰ ਦੇ ਪੁੱਤਰ ਨੂੰ ਵੀ ਨਾਮਜ਼ਦ ਕੀਤਾ ਹੈ।

ਇਸ ਬਾਰੇ ਐਸਟੀਐਫ਼ ਦਾ ਕਹਿਣਾ ਹੈ ਕਿ ਨੋਟਿਸ ਭੇਜ ਕੇ ਕੌਂਸਲਰ ਦੇ ਪੁੱਤਰ ਸਾਹਿਲ ਸ਼ਰਮਾ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਜਾਂਚ ਤੋਂ ਬਾਅਦ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਤੇ ਜੇਕਰ ਜਾਂਚ ਵਿੱਚ ਸਾਹਮਣੇ ਆਇਆ ਕਿ ਕਾਂਗਰ ਦੇ ਕੌਂਸਲਰ ਦੇ ਪੁੱਤਰ ਦੇ ਤਾਰ ਤਸਕਰੀ ਨਾਲ ਜੁੜੇ ਹਨ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਉੱਥੇ ਹੀ ਕੋਠੀ ਦੇ ਮਾਲਕ ਤੇ ਅਕਾਲੀ ਲੀਡਰ ਅਨਵਰ ਮਸੀਹ ਨੂੰ ਵੀ ਐਸਟੀਐਫ ਜਾਂਚ 'ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਜਾਵੇਗਾ। ਦੱਸ ਦਈਏ, ਅਨਵਰ ਮਸੀਹ ਨੇ ਕਿਰਾਏ 'ਤੇ ਕੋਠੀ ਦਿੱਤੀ ਸੀ ਜਿਸ ਵਿੱਚ ਇਹ ਨਸ਼ਾ ਤਸਕਰ ਰਹਿੰਦੇ ਸਨ। ਇਸ ਕੋਠੀ ਵਿੱਚੋਂ ਹੀ ਐਸਟੀਐਫ ਨੇ ਵੱਡੀ ਮਾਤਰਾ 'ਚ ਨਸ਼ਾ ਬਰਾਮਦ ਕੀਤਾ ਸੀ।