ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਗਏ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਐਨਕੇ ਸ਼ਰਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਕਾਂਗਰਸ ਨੇ ਸਿਰਫ਼ ਸ਼ਰਾਬ ਤੇ ਰੇਤ ਮਾਫ਼ੀਆਂ ਦੇ ਭਰੇ ਘਰ- ਐਨ. ਕੇ. ਸ਼ਰਮਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦਾ ਵਪਾਰੀ ਵਰਗ ਤੇ ਇੰਡਸਟਰੀ ਬਹੁਤ ਹੀ ਮਾੜੇ ਦੌਰ 'ਚੋਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਬਾਬਤ 'ਚ ਲੁਧਿਆਣਾ, ਜਲੰਧਰ, ਮੋਹਾਲੀ, ਅੰਮ੍ਰਿਤਸਰ 'ਚ ਮੀਟਿੰਗਾਂ ਵੀ ਕੀਤੀਆਂ ਤਾਂ ਜੋ ਵਪਾਰੀਆਂ ਦੀ ਆਰਥਿਕਤਾ ਦੀ ਸਮੀਖਿਆ ਕੀਤੀ ਜਾ ਸਕੇ।
ਕਾਂਗਰਸ ਨੇ ਸਿਰਫ਼ ਸ਼ਰਾਬ ਤੇ ਰੇਤ ਮਾਫ਼ੀਆਂ ਦੇ ਭਰੇ ਘਰ- ਐਨ. ਕੇ. ਸ਼ਰਮਾ ਉਨ੍ਹਾਂ ਦੱਸਿਆ ਕਿ ਪਹਿਲਾਂ ਕੈਪਟਨ ਸਰਕਾਰ ਨੇ ਲੌਕਡਾਊਨ ਦੌਰਾਨ ਬੰਦ ਪਈਆਂ ਫੈਕਟਰੀਆਂ ਨੂੰ ਬਿਜਲੀ ਦੇ ਬਿੱਲ ਨਾ ਭੇਜਣ ਦੀ ਗੱਲ ਕਹੀ ਸੀ ਹੁਣ ਜਦੋਂ ਅਨਲੋਕ 'ਚ ਕਾਰਖਾਨੇ ਖੁੱਲ੍ਹੇ ਤਾਂ ਕੈਪਟਨ ਸਰਕਾਰ ਨੇ ਐਵਰਜ ਬਿਜਲੀ ਦੇ ਬਿੱਲ ਭੇਜ ਦਿੱਤੇ ਜੋ ਕਿ ਕਾਰਖਾਨਿਆਂ ਦੇ ਮਾਲਕਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕਾਰਖਾਨਿਆਂ ਨੂੰ ਬਿਜਲੀ 5 ਰੁਪਏ ਯੁਨਿਟ ਦੇਣ ਦੀ ਗੱਲ ਕਹੀ ਸੀ ਹੁਣ ਉਨ੍ਹਾਂ ਨੂੰ 9 ਤੋਂ 12 ਰੁਪਏ ਯੁਨਿਟ ਮਿਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜਿੱਥੇ ਸਰਕਾਰ ਨੂੰ ਇਸ ਸੰਕਟ ਭਰੀ ਸਥਿਤੀ 'ਚ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਸੀ ਉਥੇ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਕੀ ਸੂਬੇ ਦੀ ਸਰਕਾਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੂਬਾ ਵਾਸੀਆਂ ਨੂੰ 6 ਪੈਕੇਜ ਦਿੱਤੇ ਹਨ। ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਨੇ 2 ਅਦਾਰਿਆਂ ਨੂੰ ਹੀ ਰਾਹਤ ਦਿੱਤੀ ਇੱਕ ਸ਼ਰਾਬ ਦੇ ਠੇਕਿਆਂ ਨੂੰ ਤੇ ਦੂਜਾ ਰੇਤ ਮਾਫ਼ੀਆ ਨੂੰ ਜਿਸ 'ਚ ਸ਼ਰਾਬ ਦੇ ਠੇਕੇਦਾਰਾਂ ਨੂੰ 633 ਕਰੋੜ ਰੁਪਏ ਤੇ 150 ਕਰੋੜ ਰੇਤ ਮਾਫ਼ੀਆ ਨੂੰ ਦਿੱਤੇ ਹਨ। ਜਦਕਿ ਇਨ੍ਹਾਂ ਅਦਾਰਿਆਂ ਵਿੱਚ ਵੱਡੇ ਘਪਲੇ ਹੁੰਦੇ ਹਨ।
ਇਹ ਵੀ ਪੜ੍ਹੋ:ਕੰਮ ਮੰਦਾ ਚੱਲਣ ਕਾਰਨ ਦੁਕਾਨਦਾਰਾਂ ਨੇ ਦੂਜੇ ਕੰਮਾਂ ਦਾ ਲਿਆ ਸਹਾਰਾ