ਅੰਮ੍ਰਿਤਸਰ:ਪੰਜਾਬ ਸਰਕਾਰ (Government of Punjab) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (Jathedar of Sri Akal Takht Sahib) ਦੀ ਸੁਰੱਖਿਆ ਵਾਪਸ ਲੈਣ ਐੱਸ.ਜੀ.ਪੀ.ਸੀ. ਦੇ ਮੈਂਬਰਾਂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਐੱਸ.ਜੀ.ਪੀ.ਸੀ. ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਵੱਲੋਂ ਦਿੱਤੀ ਸੁਰੱਖਿਆ ਜਥੇਦਾਰ ਸਾਹਿਬ ਦਾ ਸਤਿਕਾਰ ‘ਤੇ ਸਨਮਾਨ ਸੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ (Mann Government) ਤੇ ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਕੇਜਰੀਵਾਲ ਨੇ ਜਿਹੜੀ ਸੁਰੱਖਿਆ ਅੱਜ ਵਾਪਸ ਬੁਲਾਈ ਹੈ ਉਹ ਕਿੰਨੀ ਦੀ ਮਾਨਸਿਕਤਾ ਦੀ ਸੋਚ ਦੇ ਮਾਲਕ ਹਨ ਇਹ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ (Mann Government) ਸਿੱਖ ਕੌਮ ਪ੍ਰਤੀ ਕਿਸ ਤਰ੍ਹਾਂ ਦਾ ਸਲੀਕਾ ਰੱਖਦੀ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਮਾਨ ਸਰਕਾਰ (Mann Government) ਨਫ਼ਰਤ ਵਾਲੀ ਭਾਵਨਾ ਦਰਸਾਈ ਹੈ। ਇਸ ਗੱਲ ‘ਤੇ ਸਿੱਖ ਕੌਮ ਨੂੰ ਇਨ੍ਹਾਂ ‘ਤੇ ਕੋਈ ਨਾਰਾਜ਼ਗੀ ਜਾ ਗਿਲਾ ਨਹੀਂ ਹੈ।
ਇਸ ਗੱਲ ਦਾ ਸਿੱਖ ਨੌਜਵਾਨਾਂ ‘ਚ ਕਾਫ਼ੀ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ ਸਿੱਖ ਨੌਜਵਾਨ ਸਿੰਘ ਸਾਹਿਬ ਦੀ ਸੁਰੱਖਿਆ ਕਰਨ ਦਾ ਜ਼ਿੰਮਾ ਚੁੱਕ ਰਹੇ ਹਨ ਆਪਣੇ ਹੱਥਾਂ ਵਿੱਚ ਸ਼ਸਤਰ ਲੈ ਕੇ ਉਨ੍ਹਾਂ ਦੀ ਸੁਰੱਖਿਆ ਲਈ ਤਿਆਰ ਬੈਠੇ ਹਨ। ਸਰਕਾਰਾਂ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਮੂੰਹ ਬੰਦ ਕਰਨਾ ਚਾਹੁੰਦੀਆਂ ਹਨ। ਇਹ ਮੂੰਹ ਬੰਦ ਨਹੀਂ ਹੋਣਾ ਇਨ੍ਹਾਂ ਦੇ ਖ਼ਿਲਾਫ਼ ਅੱਗ ਉਗਲਦੀ ਹੀ ਰਹੂਗੀ ਇਹ ਇਨ੍ਹਾਂ ਦੀ ਸੋਚ ਦੇ ਪ੍ਰਤੀ ਦਰਸਾਉਂਦਾ ਹੈ।