ਅੰਮ੍ਰਿਤਸਰ:ਹੋਲੀਸਿਟੀ ਦੇ ਲੋਕਾਂ ਵੱਲੋਂ ਕਲੋਨਾਈਜਰ (Colonizer) ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਲੋਨੀ ਨਿਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਹੈ। ਕਾਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਕਾਲੋਨੀ ਵਿੱਚ ਜਿਹੜੀਆਂ ਸਹੂਲਤਾਂ ਹੋਣੀਆ ਚਾਹੀਦੀਆਂ ਸਨ ਉਹਨਾਂ ਤੋਂ ਲੋਕ ਵਾਂਝੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਕਪਿਲ ਸ਼ਰਮਾ ਦੀ ਭੈਣ ਵੀ ਰਹਿੰਦੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਕਲੋਨਾਈਜ਼ਰ ਨੇ ਬਿਜਲੀ ਬੋਰਡ, ਨਗਰ ਕੌਂਸਲ ਅਤੇ ਹੋਰ ਕਈ ਦਫਤਰਾਂ ਵਿਚ ਫੀਸ ਨਹੀਂ ਭਰੀ। ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਮੀਟਰ ਸਾਡੇ ਲੱਗੇ ਸਨ ਉਹ ਆਰਜੀ ਮੀਟਰ ਸਨ ਹੁਣ ਬਿਜਲੀ (Electricity) ਬੋਰਡ ਵੱਲੋ ਕੁਨੈਕਸ਼ਨ ਕੱਟੇ ਜਾ ਰਹੇ ਹਨ। ਉਧਰ ਬਿਜਲੀ ਬੋਰਡ ਦਾ ਕਹਿਣਾ ਹੈ ਕਿ ਕਲੋਨਾਈਜ਼ਰ ਵੱਲੋਂ ਫੀਸ ਨਹੀਂ ਭਰੀ ਗਈ ਹੈ।