ਅੰਮ੍ਰਿਤਸਰ : ਥਾਣਾ ਮੋਹਕਮਪੁਰਾ ਅਧੀਨ ਆਉਂਦੇ ਇਲਾਕਾ ਨਿਊ ਪ੍ਰੀਤ ਨਗਰ ਵਿੱਚ ਟਰੱਕ ਥੱਲੇ ਆਉਣ ਨਾਲ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ ਉਤੇ ਹੀ ਪੁਲਿਸ ਪਹੁੰਚ ਗਈ ਅਤੇ ਟਰੱਕ ਡਰਾਇਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ 88 ਫੁੱਟ ਰੋਡ ਉਤੇ ਰਹਿਣ ਵਾਲਾ ਹੈ। ਜੋ ਕਿਸੇ ਕੰਮ ਲਈ ਪ੍ਰੀਤਮ ਨਗਰ ਇਲਾਕੇ ਵਿੱਚ ਆਇਆ ਸੀ। ਮ੍ਰਿਤਕ ਦੀ ਉਮਰ 25 ਤੋਂ 28 ਸਾਲ ਦੇ ਵਿਚਕਾ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਪਰਿਵਾਰ ਦਾ ਰੋ ਰੋ ਬੁਰਾ ਹਾਲ:ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਮ੍ਰਿਤਕ ਦਾ ਨਾਮ ਲਾਡੀ ਹੈ ਅਤੇ ਉਹ ਕਿਸੇ ਕੰਮ ਲਈ ਗਿਆ ਸੀ। ਉਹ ਆਪਣੀ ਐਕਟਿਵਾ ਉਤੇ ਘਰ ਵਾਪਸ ਆ ਰਿਹਾ ਸੀ ਤੇ ਐਕਟਿਵਾ ਰਸਤੇ ਵਿੱਚ ਟਰੱਕ ਦਾ ਨਾਲ ਟੱਕਰਾ ਗਈ। ਜਿਸ ਦੇ ਚੱਲਦੇ ਉਹ ਟਰੱਕ ਹੇਠਾਂ ਆ ਗਿਆ। ਮੌਕੇ 'ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕੀਤੀ ਹੈ।