ਪੰਜਾਬ

punjab

ETV Bharat / state

ਮੁੱਖ ਮੰਤਰੀ ਚੰਨੀ ਨੇ ਬਿਆਸ ਸਬ ਤਹਿਸੀਲ ਦਾ ਕੀਤਾ ਉਦਘਾਟਨ - ਡੇਰੇ ਵਲੋਂ 5 ਕਰੋੜ ਦੀ ਲਾਗਤ

ਮੁੱਖ ਮੰਤਰੀ ਚੰਨੀ (CM Channi)ਨੇ ਬਿਆਸ ਸਬ ਤਹਿਸੀਲ ਦਾ ਉਦਘਾਟਨ ਕੀਤਾ(Beas Sub Tehsil inaugurated) । ਇਸ ਦੌਰਾਨ ਇਲਾਕੇ ਭਰ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ (Heavy police force were deployed) ਰਿਹਾ।

ਮੁੱਖ ਮੰਤਰੀ ਚੰਨੀ ਨੇ ਬਿਆਸ ਸਬ ਤਹਿਸੀਲ ਦਾ ਕੀਤਾ ਉਦਘਾਟਨ
ਮੁੱਖ ਮੰਤਰੀ ਚੰਨੀ ਨੇ ਬਿਆਸ ਸਬ ਤਹਿਸੀਲ ਦਾ ਕੀਤਾ ਉਦਘਾਟਨ

By

Published : Nov 20, 2021, 5:31 PM IST

ਬਿਆਸ: ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਉਹ ਡੇਰਾ ਬਿਆਸ ਰਾਧਾ ਸੁਆਮੀ ਡੇਰੇ ਵਿੱਚ ਪੁੱਜੇ ਹਨ ਅਤੇ ਬਾਬਾ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਤੋਂ ਲੰਗਰ ਛਕਿਆ ਹੈ, ਜਿਸ ਤੋਂ ਬਾਅਦ ਡੇਰੇ ਵਲੋਂ 5 ਕਰੋੜ ਦੀ ਲਾਗਤ (Invested about 5 crores by dera) ਨਾਲ ਤਿਆਰ ਕੀਤੀ ਸਬ ਤਹਿਸੀਲ ਦਾ ਉਦਘਾਟਨ ਕੀਤਾ ਹੈ ਅਤੇ ਉਕਤ ਸਾਰੇ ਪੈਸੇ ਡੇਰਾ ਬਿਆਸ ਵਲੋਂ ਲਗਾਏ ਗਏ ਹਨ। ਉਨ੍ਹਾਂ ਨਵੀਂ ਸਬ ਤਹਿਸੀਲ ਦੀ ਸਮੂਹ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਡੀਜੀ ਦਾ ਪੈਨਲ ਦਿੱਲੀ ਗਿਆ ਹੈ ਜਿਸ ਦੇ ਆਉਣ ਤੇ ਡੀਜੀਪੀ ਦੀ ਪੱਕੀ ਨਿਯੁਕਤ ਹੋਣੀ ਹੈ।

ਮੁੱਖ ਮੰਤਰੀ ਚੰਨੀ ਨੇ ਬਿਆਸ ਸਬ ਤਹਿਸੀਲ ਦਾ ਕੀਤਾ ਉਦਘਾਟਨ

ਸਬ ਤਹਿਸੀਲ ਬਿਆਸ ਦੇ ਉਦਘਾਟਨ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਚਾਇਤ ਘਰ ਬਿਆਸ ਵਿੱਚ ਲਗਾਈ ਸਟੇਜ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਇਲਾਕੇ ਨੂੰ ਗ੍ਰਾਂਟਾਂ ਦੇ ਖੁੱਲੇ ਗੱਫੇ ਦੇਣ ਦਾ ਐਲਾਨ ਕੀਤਾ।ਇਸ ਸਾਰੇ ਪ੍ਰੋਗਰਾਮ ਦੌਰਾਨ ਮੇਲਿਆਂ ਦੇ ਬਾਦਸ਼ਾਹ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਵਲੋਂ ਕਰੀਬ ਢਾਈ ਘੰਟੇ ਪੰਡਾਲ ਵਿੱਚ ਸੱਭਿਆਚਾਰਕ ਗੀਤਾਂ ਨਾਲ ਲੋਕਾਂ ਨੂੰ ਬੈਠੇ ਰਹਿਣ ਲਈ ਮਜਬੂਰ ਕੀਤਾ।

ਇਹ ਵੀ ਪੜ੍ਹੋ:ਕਿਸਾਨ ਆਗੂ ਪੰਧੇਰ ਨੇ 26 ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ

ABOUT THE AUTHOR

...view details