ਅੰਮ੍ਰਿਤਸਰ:ਪੰਜਾਬ ਭਰ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਪਨਬੱਸ (PUNBUS) ਅਤੇ ਪੀਆਰਟੀਸੀ (PRTC) ਦੇ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਹੈ। ਉਥੇ ਹੀ ਅੰਮ੍ਰਿਤਸਰ 'ਚ ਪਨਬੱਸ ਅਤੇ ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ 4 ਘੰਟੇ ਲਈ ਚੱਕਾ ਜਾਮ ਕੀਤਾ ਗਿਆ ਸੀ। ਇਸ ਦੌਰਾਨ ਬੱਸ ਸਟੈਂਡ ਦੇ ਪ੍ਰਾਈਵੇਟ ਬੱਸਾਂ ਵਿੱਚ ਸਵਾਰੀਆਂ ਬਿਠਾ ਰਹੇ ਮਿੰਨੀ ਬੱਸ ਚਾਲਕਾਂ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ।
ਪਨਬੱਸ ਠੇਕਾ ਮੁਲਾਜ਼ਮ ਅਤੇ ਮਿੰਨੀ ਬੱਸ ਚਾਲਕਾਂ ਦੇ ਵਿਚਾਲੇ ਹੋਈ ਝੜਪ
ਅੰਮ੍ਰਿਤਸਰ ਵਿਚ ਪਨਬੱਸ (PUNBUS) ਅਤੇ ਪੀਆਰਟੀਸੀ (PRTC) ਕੱਚੇ ਮੁਲਾਜ਼ਮਾਂ ਵੱਲੋਂ 4 ਘੰਟੇ ਲਈ ਚੱਕਾ ਜਾਮ ਕੀਤਾ ਗਿਆ ਸੀ।ਇਸ ਦੌਰਾਨ ਬੱਸ ਸਟੈਂਡ ਦੇ ਬਾਹਰ ਪ੍ਰਾਈਵੇਟ ਬੱਸਾਂ ਵਿੱਚ ਸਵਾਰੀਆਂ ਬਿਠਾ ਰਹੇ ਮਿੰਨੀ ਬੱਸ ਚਾਲਕਾਂ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ।
ਦੋਵੇਂ ਧਿਰਾਂ 'ਚ ਝੜਪ ਇੰਨੀ ਕੁ ਵੱਧ ਗਈ ਕਿ ਇੱਕ ਮਿੰਨੀ ਬੱਸ ਚਾਲਕ ਦੇ ਸੱਟਾਂ ਵੀ ਲੱਗੀਆ। ਪੁਲਿਸ ਨੇ ਦੋਵੇਂ ਧਿਰਾਂ ਵਿਚ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ। ਮਿੰਨੀ ਬੱਸ ਚਾਲਕਾਂ ਦਾ ਕਹਿਣਾ ਹੈ ਕਿ ਸਰਕਾਰੀ ਬੱਸਾਂ ਵਾਲੇ ਹੜਤਾਲ ਕਰ ਰਹੇ ਹਨ ਪਰ ਮਿੰਨੀ ਬੱਸਾਂ ਚ ਸਵਾਰੀਆਂ ਬਿਠਾਉਣ ਉਤੇ ਦਖ਼ਲ ਅੰਦਾਜ਼ੀ ਕਿਉਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ।
ਬੱਸ ਸਟੈਂਡ ਦੇ ਇੰਚਾਰਜ ਕਪਿਲ ਦੇਵ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੌਕੇ ਉਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਅਤੇ ਮਿੰਨੀ ਬੱਸ ਚਾਲਕਾਂ ਦੀ ਦਰਖਾਸਤ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ।
ਇਹ ਵੀ ਪੜੋ:ਸ਼੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਦਿਵਸ