ਅੰਮ੍ਰਿਤਸਰ :ਅੰਮ੍ਰਿਤਸਰ ਜੰਡਿਆਲਾ ਗੁਰੂ ਦੇ ਟੋਲ ਪਲਾਜ਼ਾ ਉਤੇ ਉਸ ਵੇਲੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਪਨਬਸ ਦੇ ਡਰਾਈਵਰ ਅਤੇ ਟੋਲ ਪਲਾਜ਼ੇ ਦੇ ਮੈਨਜਰ ਵਿਚ ਤੂੰ-ਤੂੰ, ਮੈਂ-ਮੈਂ ਹੋ ਗਈ। ਇਹ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਡਰਾਈਵਰ ਤੇ ਮੈਨੇਜਰ ਆਪਸ ਵਿਚ ਭਿੜ ਗਏ। ਪਨਬਸ ਡਰਾਈਵਰ ਦਾ ਕਹਿਣਾ ਹੈ ਕਿ ਮੇਰੇ ਨਾਲ ਬਦਸਲੂਕੀ ਕਰਦੇ ਹੋਏ ਗਾਲੀ ਗਲੌਚ ਕਰਕੇ ਮੇਰੀ ਪੱਗ ਲਾਹੀ ਹੈ। ਇਨ੍ਹਾਂ ਟੋਲ ਵਾਲਿਆਂ ਉਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬੱਸ ਡਰਾਇਵਰ ਦਾ ਕਹਿਣਾ ਹੈ ਕਿ ਟੋਲ ਪਲਾਜ਼ਾ ਵਾਲ਼ੇ ਗੁੰਡਾਗਰਦੀ ਕਰਦੇ ਹਨ। ਜੇਕਰ ਕੋਈ ਬੋਲਦਾ ਹੈ ਤਾਂ ਪਿਸਤੌਲ ਦਿਖਾਉਂਦੇ ਹਨ।
Clash on toll plaza: ਜੰਡਿਆਲਾ ਗੁਰੂ ਟੋਲ ਪਲਾਜ਼ਾ ਵਿਖੇ ਪਨਬੱਸ ਬੱਸ ਚਾਲਕ ਤੇ ਟੋਲ ਕਰਿੰਦਿਆਂ ਵਿਚਕਾਰ ਝੜਪ - ਜੰਡਿਆਲਾ ਗੁਰੂ ਟੋਲ ਪਲਾਜ਼ਾ ਦੀ ਖਬਰ
ਅੰਮ੍ਰਿਤਰ ਦੇ ਜੰਡਿਆਲਾ ਗੁਰੂ ਟੋਲ ਪਲਾਜ਼ਾ ਉਤੇ ਸਰਕਾਰੀ ਬੱਸ ਚਾਲਕ ਤੇ ਟੋਲ ਕਰਿੰਦਿਆਂ ਵਿਚਕਾਰ ਵਿਵਾਦ ਹੋ ਗਿਆ। ਇਹ ਵਿਵਾਦ ਹੱਥੋਪਾਈ ਤਕ ਪਹੁੰਚ ਗਿਆ। ਦੋਵੇਂ ਧਿਰਾਂ ਇਕ-ਦੂਜੇ ਉਤੇ ਇਲਜ਼ਾਮ ਲਾ ਰਹੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲਾਈਨ ਕਲੀਅਰ ਕਰਵਾਉਣ ਲੈ ਕੇ ਹੋਇਆ ਵਿਵਾਦ :ਡਰਾਈਵਰ ਦਾ ਕਹਿਣਾ ਹੈ ਕਿ "ਇਨ੍ਹਾਂ ਨੂੰ ਕਈ ਵਾਰ ਕਿਹਾ ਕਿ ਇੱਕ ਅੱਧੀ ਲਾਈਨ ਕਲੀਅਰ ਕਰ ਕੇ ਰੱਖਿਆ ਕਰੋ, ਪਰ ਇਹ ਕਿੰਨਾ ਕਿੰਨਾ ਲੰਮਾ ਜਾਮ ਲਗਾ ਕੇ ਰੱਖਦੇ ਹਨ, ਪਰ ਇਥੇ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਸਾਡਾ ਟਾਈਮ ਹੁੰਦਾ ਹੈ, ਇਨ੍ਹਾਂ ਨੂੰ ਕਿਹਾ ਸਾਨੂੰ ਲੰਘ ਲੈਣ ਦਿਆ ਕਰੋ ਅੱਗਿਓਂ ਇਹ ਕਿਹੰਦੇ ਹਨ ਕਿ ਇਥੋਂ ਪ੍ਰਾਈਵੇਟ ਬੱਸਾਂ ਲੰਘਦੀਆਂ ਹਨ। ਅੱਜ ਇਨ੍ਹਾਂ ਵੱਲੋਂ ਗੁੰਡਾਗਰਦੀ ਕਰਦੇ ਹੋਏ ਸਾਡੀ ਪੱਗ ਲਾਹ ਦਿੱਤੀ ਗਈ ਹੈ, ਅਸੀਂ ਟੋਲ ਪਲਾਜ਼ਾ ਦੇ ਮੈਨੇਜਰ ਤੇ ਜਿਸ ਨੇ ਪੱਗ ਲਾਹੀ ਹੈ ਓਸਦੇ ਖ਼ਿਲਾਫ ਕਾਰਵਾਈ ਦੀ ਮੰਗ ਕਰਦੇ ਹਾਂ"।
- ਬੀਮਾ ਰਕਮ ਦੇ ਲਾਲਚ ਵਿੱਚ ਨਿਰਦੋਸ਼ ਦਾ ਕਤਲ, ਮੁਲਜ਼ਮ ਨੇ ਇੰਸ਼ੋਰੈਂਸ ਏਜੰਟ ਨਾਲ ਰਲ਼ ਕੇ ਰਚਿਆ ਮੌਤ ਦਾ ਡਰਾਮਾ
- ਰੋਡਵੇਜ਼ ਡਰਾਈਵਰਾਂ ਤੇ ਆਪਰੇਟਰਾਂ ਨੇ ਵਾਪਸ ਲਈ ਹੜਤਾਲ, ਪੰਜਾਬ ਸਰਕਾਰ ਨੇ ਮੰਗਿਆ ਸਮਾਂ
- 'ਆਪ' ਨੇਤਾ ਸੰਦੀਪ ਪਾਠਕ ਨੇ ਕੀਤਾ ਯੂਸੀਸੀ ਦਾ ਸਮਰਥਨ, ਗੁੱਸੇ 'ਚ ਆਏ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ
ਸਾਡੇ ਵੱਲੋਂ ਕੋਈ ਵਧੀਕੀ ਨਹੀਂ ਕੀਤੀ ਗਈ, ਸੀਸੀਟੀਵੀ ਕੈਮਰੇ ਕਰੋ ਚੈੱਕ :ਉਥੇ ਹੀ ਟੋਲ ਦੇ ਮੈਨੇਜਰ ਦਾ ਕਹਿਣਾ ਹੈ ਕਿ ਬੱਸ ਵਾਲੇ ਨੇ ਪਹਿਲਾਂ ਤਾਂ ਗਲਤ ਲਾਈਨ ਵਿੱਚ ਗੱਡੀ ਲਿਆਂਦੀ ਹੈ ਅਤੇ ਬਾਅਦ ਵਿੱਚ ਫਿਰ ਸਾਡੇ ਨਾਲ ਧੱਕੇਸ਼ਾਹੀ ਕਰਦੇ ਹੋਏ ਸਾਡੇ ਬੰਦਿਆ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰੇ। ਸਾਡੇ ਕੋਲ ਸੀਸੀਟੀਵੀ ਹੈ, ਜੋ ਬਣਦੀ ਸੱਚ ਅਨੁਸਾਰ ਕਾਰਵਾਈ ਹੈ ਉਹ ਕੀਤੀ ਜਾਵੇ। ਉਨ੍ਹਾਂ ਕਿਹਾ ਅਸੀਂ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ ਜੇਕਰ ਸਾਡੇ ਟੋਲ ਪਲਾਜ਼ਾ ਵਾਲ਼ੇ ਗ਼ਲਤ ਹਣ ਤਾਂ ਉਨ੍ਹਾਂ ਉਤੇ ਕਾਰਵਾਈ ਕੀਤੀ ਜਾਵੇ, ਜੇਕਰ ਪੀਆਰਟੀਸੀ ਬੱਸ ਵਾਲ਼ੇ ਗਲਤ ਹਨ ਤਾਂ ਉਨ੍ਹਾਂ ਉਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਉਤੇ ਸਾਰਾ ਆਨਲਾਈਨ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸੇ ਵੀ ਮੁਲਾਜ਼ਮ ਕੋਲ ਪਿਸਤੌਲ ਨਹੀਂ ਹੈ ਤੇ ਨਾ ਹੀ ਕਿਸੇ ਨੇ ਦਿਖਾਈ ਹੈ। ਸੀਸੀਟੀਵੀ ਕੈਮਰੇ ਚੈੱਕ ਕਰ ਸਕਦੇ ਹੋ।
ਇਸ ਮੌਕੇ ਪੁਲਿਸ ਅਧਿਕਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਹੜਾ ਵੀ ਕਸੂਰਵਾਰ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।