ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਪਹੁੰਚੇ ਦੋ ਨੋਜਵਾਨਾਂ ਨਾਲ ਜੁੜਿਆ ਹੈ। ਇਨ੍ਹਾਂ ਨੂੰ ਜ਼ਿਲ੍ਹਾ ਤਰਨਤਾਰਨ ਦੀ ਗੋਇੰਦਵਾਲ ਜੇਲ੍ਹ ਵਿੱਚ ਲਾਰੈਂਸ਼ ਬਿਸਨੋਈ ਦੇ ਗੁਰਗਿਆਂ ਵਲੋ ਬੁਰੀ ਤਰ੍ਹਾਂ ਨਾਲ ਜਖ਼ਮੀ ਕੀਤੇ ਜਾਣ ਦੇ ਦੋਸ਼ ਹਨ। ਇਸ ਕਾਰਨ ਇਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਮੌਕੇ ਪੁਲਿਸ ਅਧਿਕਾਰੀਆ ਅਤੇ ਪਰਿਵਾਰਿਕ ਮੈਂਬਰਾ ਵੱਲੋਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਗਿਆ ਹੈ।
ਦਰਅਸਲ, ਤਰਨਤਾਰਨ ਦੀ ਗੋਇੰਦਵਾਲ ਜੇਲ੍ਹ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਬੰਦ ਗੈਂਗਸਟਰਾਂ ਦੀਪਕ ਟੀਨੂੰ ਅਤੇ ਮਨਦੀਪ ਮੰਨਾ (Gangster Manna and Tinu attacked the convicts) ਨੇ ਤਿੰਨ ਹਵਾਲਾਤੀਆਂ ਉੱਤੇ ਹਮਲਾ ਕੀਤਾ ਹੈ। ਹਮਲੇ ਮਗਰੋਂ ਜ਼ਖ਼ਮੀ ਹੋਏ ਹਵਾਲਾਤੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖਿਲ ਕਰਵਾਇਆ ਗਿਆ। ( injured prisoners were admitted to local hospital)
ਜੇਲ੍ਹ 'ਚ ਹਮਲਾ: ਗੋਇੰਦਵਾਲ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੀਪਕ ਟੀਨੂੰ ਅਤੇ ਮਨਦੀਪ ਮੰਨਾ (Gangster Manna and Tinu attacked the convicts) ਨੇ ਤਿੰਨ ਹਵਾਲਾਤੀਆਂ ਉੱਤੇ ਹਮਲਾ ਕੀਤਾ ਹੈ। ਹਮਲੇ ਮਗਰੋਂ ਜ਼ਖ਼ਮੀ ਹੋਏ ਹਵਾਲਾਤੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖਿਲ ਕਰਵਾਇਆ ਗਿਆ ( injured prisoners were admitted to local hospitals) ਹੈ। ਦੂਜੇ ਪਾਸੇ ਜੇਲ੍ਹ ਅੰਦਰ ਹੋਏ ਇਸ ਝਗੜੇ ਤੋਂ ਬਾਅਦ ਗੋਇੰਦਵਾਲ ਜੇਲ੍ਹ ਦੇ ਪ੍ਰਬੰਧਾਂ ਉੱਤੇ ਮੁੜ ਤੋਂ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ ਜੇਲ੍ਹ ਅੰਦਰੋਂ ਮੋਬਾਇਲ ਲਗਾਤਾਰ ਬਰਾਮਦ ਹੁੰਦੇ ਰਹੇ ਹਨ ਹੈ।