ਪੰਜਾਬ

punjab

ETV Bharat / state

ਨਾਗਰਿਕਤਾ ਸੋਧ ਬਿੱਲ ਪਾਸ ਹੋਣ 'ਤੇ ਪਾਕਿਸਤਾਨੀ ਸਿੱਖਾਂ 'ਚ ਜਸ਼ਨ ਦਾ ਮਾਹੌਲ - ਨਾਗਰਿਕਤਾ ਸੋਧ ਬਿੱਲ ਪਾਸ ਹੋਣ 'ਤੇ ਸਿੱਖਾਂ 'ਚ ਜਸ਼ਨ ਦਾ ਮਾਹੌਲ

ਨਾਗਰਿਕਤਾ ਸੋਧ ਬਿੱਲ ਪਾਸ ਹੋਣ ਨਾਲ ਪਾਕਿਸਤਾਨ ਤੋਂ ਆ ਕੇ ਭਾਰਤ ਵਿੱਚ ਰਹਿ ਰਹੇ ਸਿੱਖਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਹੁਣ ਇਨ੍ਹਾਂ ਸਿੱਖਾਂ ਪਰਿਵਾਰਾਂ ਨੂੰ ਆਸ ਦੀ ਨਵੀਂ ਕਿਰਨ ਨਜ਼ਰ ਆਈ ਹੈ। ਰਾਜ ਸਭਾ ਤੇ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਪੇਸ਼ ਹੋਣ ਇਨ੍ਹਾਂ ਦੀ ਖੁਸ਼ੀ ਵੇਖਣ ਨੂੰ ਹੀ ਬਣਦੀ ਹੈ।

ਨਾਗਰਿਕਤਾ ਸੋਧ ਬਿੱਲ
ਨਾਗਰਿਕਤਾ ਸੋਧ ਬਿੱਲ

By

Published : Dec 12, 2019, 4:28 PM IST

ਅੰਮ੍ਰਿਤਸਰ: ਪਿਛਲੇ 20 -22 ਸਾਲਾਂ ਤੋਂ ਪਾਕਿਸਤਾਨ ਤੋਂ ਆਏ ਕਰੀਬ 15 ਪਰਿਵਾਰ ਜੋ ਕਿ ਅੰਮ੍ਰਿਤਸਰ ਵਿਚ ਰਹਿ ਰਹੇ ਹਨ ਦੇ ਜੀਵਨ ਵਿੱਚ ਨਾਗਰਿਕਤਾ ਸੋਧ ਬਿੱਲ ਇਕ ਨਵੀ ਸਵੇਰ ਲੈ ਕੇ ਆਇਆ ਹੈ। ਬਿੱਲ ਪਾਸ ਹੋਣ ਨਾਲ ਜਿਥੇ ਇਨ੍ਹਾਂ ਪਰਿਵਾਰਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਉਥੇ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੀ ਨਾਗਰਿਕਤਾ ਲੈਣ ਲਈ ਇਹ ਦਫਤਰਾਂ ਦੇ ਚੱਕਰ ਕੱਟ ਕੱਟ ਕੇ ਥੱਕ ਗਏ ਸਨ ਪਰ ਹੁਣ ਇਸ ਬਿੱਲ ਦੇ ਆਉਣ ਨਾਲ ਜਿਥੇ ਇਨ੍ਹਾਂ ਪਰਿਵਾਰਾਂ ਨੂੰ ਭਾਰਤ ਦੀ ਪੱਕੀ ਨਾਗਰਿਕਤਾ ਮਿਲੇ ਹੀ ਉਥੇ ਹਰ ਤਰ੍ਹਾਂ ਦੀ ਸਹੂਲਤ ਵੀ ਮਿਲੇਗੀ।

ਵੇਖੋ ਵੀਡੀਓ

ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਨਾਗਰਿਕਤਾ ਮਿਲਣ ਨਾਲ ਇਨ੍ਹਾਂ ਦੇ ਜੀਵਨ ਵਿੱਚ ਸੁਧਾਰ ਹੋਵੇਗਾ ਤੇ ਉਹ ਨਵਾਂ ਜੀਵਨ ਸ਼ੁਰੂ ਕਰਨਗੇ। ਉਥੇ ਹੀ ਇਸ ਪਰਿਵਾਰ ਵਿੱਚ ਵਿਆਹੀ ਔਰਤ ਨੇ ਕਿਹਾ ਕਿ ਉਸ ਦੇ ਪਤੀ ਪਾਕਿਸਤਾਨੀ ਹਨ ਤੇ ਉਨ੍ਹਾਂ ਦੀ ਨਾਗਰਿਕਤਾ ਵੀ ਪਾਕਿਸਤਾਨੀ ਸੀ ਪਰ ਹੁਣ ਉਹ ਭਾਰਤ ਦੇ ਵਸਨੀਕ ਬਣ ਜਾਣਗੇ, ਜਿਸ ਨਾਲ ਉਹ ਅਰਾਮ ਦੀ ਜ਼ਿੰਦਗੀ ਗੁਜ਼ਰ ਕਰਨਗੇ।

ਇਹ ਵੀ ਪੜੋ: ਧੁੰਦ ਕਾਰਨ ਫਿਰੋਜ਼ਪੁਰ ਰੇਲ ਡਿਵਿਜ਼ਨ ਦੀਆਂ 22 ਰੇਲ ਗੱਡੀਆਂ ਰੱਦ

ਗੁਰਮੀਤ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਿਚ ਉਨ੍ਹਾਂ ਦੇ ਪਿਤਾ ਨੂੰ ਫਿਰੌਤੀ ਲਈ 1990 ਵਿੱਚ ਅਗਵਾ ਕਰ ਲਿਆ ਸੀ ਪਰ ਫਿਰ ਉਹ ਆਪਣੀ ਜਾਨ ਬਚਾ ਕੇ ਭਾਰਤ ਆ ਗਏ ਸਨ। ਹੁਣ ਵੀ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਮਾਮੇ ਦੀ ਬੇਟੀ ਨੂੰ ਪਾਕਿਸਤਾਨ ਵਿੱਚ ਅਗਵਾ ਕਰ ਲਿਆ ਗਿਆ ਜਿਸ ਦਾ ਅੱਜ ਤੱਕ ਕੋਈ ਪਤਾ ਨਾਹੀਂ ਲੱਗਾ।

ABOUT THE AUTHOR

...view details