ਅੰਮ੍ਰਿਤਸਰ:ਹਿੰਦੂ ਨੇਤਾ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਹੁਣ ਸੁਧੀਰ ਸੂਰੀ ਦੇ ਭਰਾ ਵੱਲੋਂ ਈਸਾਈ ਧਰਮ ਦੇ ਪ੍ਰਚਾਰਕ ਅੰਕੁਰ ਨਰੂਲਾ ਖਿਲਾਫ ਦਿੱਤੇ ਇੱਕ ਬਿਆਨ ਤੋਂ ਬਾਅਦ ਈਸਾਈ ਭਾਈਚਾਰੇ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਗੁਰੂਨਗਰੀ ਅੰਮ੍ਰਿਤਸਰ ਵਿਖੇ ਈਸਾਈ ਭਾਈਚਾਰੇ ਦੇ ਆਗੂਆਂ ਵੱਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਬ੍ਰਿਜ ਮੋਹਨ ਸੂਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।
ਇਹ ਹੈ ਮਾਮਲਾ: ਜਾਣਕਾਰੀ ਦਿੰਦੇ ਹੋਏ ਈਸਾਈ ਆਗੂ ਜਤਿੰਦਰ ਗੌਰਵ ਮਸ਼ੀਹ ਨੇ ਕਿਹਾ ਕਿ ਹਿੰਦੂ ਨੇਤਾ ਸੁਧੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਵੱਲੋਂ ਸਾਡੇ ਪ੍ਰਚਾਰਕ ਅੰਕੁਰ ਨਰੂਲਾ ਖਿਲਾਫ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਬ੍ਰਿਜ ਮੋਹਨ ਸੂਰੀ ਵੱਲੋਂ ਇੱਕ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਪਾਸਟਰ ਅੰਕੁਰ ਨਰੂਲਾ ਨੇ ਮਾਤਾ ਵੈਸ਼ਨੂੰ ਦੇਵੀ ਬਾਰੇ ਮਾੜਾ ਬੋਲਿਆ ਹੈ, ਜਦਕਿ ਜੋ ਵੀਡੀਓ ਮੀਡਿਆ ਸਾਮਣੇ ਵਿਖਾਈ ਜਾ ਰਹੀ ਹੈ। ਉਸ ਵੀਡੀਓ ਵਿੱਚ ਪਾਸਟਰ ਅੰਕੁਰ ਨਰੂਲਾ ਨਹੀਂ ਹੈ।
ਸੁਧੀਰ ਸੂਰੀ ਦੇ ਭਰਾ ਵੱਲੋਂ ਈਸਾਈ ਧਰਮ ਦੇ ਪ੍ਰਚਾਰਕ ਅੰਕੁਰ ਨਰੂਲਾ ਖਿਲਾਫ਼ ਬਿਆਨ 'ਤੇ ਰੋਸ ! ਹਿੰਦੂ ਸਮਾਜ ਵੱਲੋਂ ਪਾਸਟਰ ਅੰਕੁਰ ਨਰੂਲਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਹਿੰਦੂ ਦੇਵੀ ਦੇਵਤਿਆਂ ਬਾਰੇ ਗ਼ਲਤ ਟਿੱਪਣੀ ਕੀਤੀ ਹੈ ਉਸ ਉਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਪਰ ਸਾਡੇ ਪਾਸਟਰ ਅੰਕੁਰ ਨਰੂਲਾ ਖਿਲਾਫ ਜੋ ਸ਼ਬਦਾਵਲੀ ਬ੍ਰਿਜ ਮੋਹਨ ਸੂਰੀ ਵੱਲੋਂ ਵਰਤੀ ਗਈ ਹੈ। ਉਸ ਨਾਲ ਸਮੂਹ ਕ੍ਰਿਸ਼ਚਨ ਭਾਈਚਾਰੇ ਦੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਹਿੰਦੂ ਨੇਤਾ ਬ੍ਰਿਜ ਮੋਹਨ ਸੂਰੀ ਸਾਡੇ ਈਸਾਈ ਧਰਮ ਦੇ ਪ੍ਰਚਾਰਕ ਅੰਕੁਰ ਨਰੂਲਾ ਬਾਰੇ ਗ਼ਲਤ ਸ਼ਬਦਾਵਲੀ ਵਰਤੇਗਾ, ਤਾਂ ਉਸਦਾ ਜਵਾਬ ਅਸੀਂ ਦੇਵਾਂਗੇ।
ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਚੇਤਾਵਨੀ: ਉਥੇ ਹੀ ਸਮੂਹ ਈਸਾਈ ਆਗੂਆਂ ਵੱਲੋਂ ਬ੍ਰਿਜ ਮੋਹਨ ਸੂਰੀ ਖਿਲਾਫ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਗਿਆ ਹੈ ਜਿਸ ਵਿੱਚ ਬ੍ਰਿਜ ਮੋਹਨ ਸੂਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਜੇਕਰ ਸੁਧੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਸਮੂਹ ਈਸਾਈ ਭਾਈਚਾਰਾ ਸੜਕ ਉੱਤੇ ਉਤਰ ਆਵੇਗਾ ਜਿਸ ਦਾ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ।
ਇਹ ਵੀ ਪੜ੍ਹੋ:ਜੰਮੂ-ਕਸ਼ਮੀਰ: ਤੁਰਕੀ ਦਾ ਬਣਿਆ ਕੈਨਿਕ-ਟੀਪੀ9 ਪਿਸਤੌਲ ਸੁਰੱਖਿਆ ਏਜੰਸੀਆਂ ਲਈ ਬਣਿਆ ਸਿਰਦਰਦੀ