ਅੰਮ੍ਰਿਤਸਰ : ਕਿਸੇ ਸਮੇਂ ਦਿਵਾਲੀ ਦਾ ਕੇਂਦਰ ਬਿੰਦੂ ਰਹਿਣ ਵਾਲਾ ਮਿੱਟੀ ਦਾ ਦੀਵਾ ਹੁਣ ਲਗਾਤਾਰ ਹੀ ਹਾਸ਼ੀਏ ਵੱਲ ਧੱਕਿਆ ਜਾ ਰਿਹਾ ਹੈ। ਬਿਜਲੀ ਲੜੀਆਂ ਦੇ ਆਮਦ ਦੇ ਨਾਲ ਮਿੱਟੀ ਦੇ ਦੀਵੇ ਦੀ ਮੰਗ ਤੇਜ਼ੀ ਨਾਲ ਘਟ ਰਹੀ ਹੈ। ਮਿੱਟੀ ਦਾ ਦੀਵਾ ਆਪਣੇ-ਆਪ ਵਿੱਚ ਕਿਰਤ ਅਤੇ ਕਲਾ ਦੀ ਵਿਲੱਖਣ ਪੇਸ਼ਕਾਰੀ ਕਰਦਾ ਹੈ। ਪੁਰਾਤਨ ਸਮਿਆਂ ਵਿੱਚ ਮਿੱਟੀ ਦਾ ਦੀਵਾ ਨਾ ਕੇਵਲ ਦਿਵਾਲੀ ਮੌਕੇ ਸਗੋਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਰਾਤਾਂ ਨੂੰ ਰੋਸ਼ਨ ਕਰਨ ਲਈ ਮੁੱਖ ਸਰੋਤ ਮੰਨਿਆ ਜਾਂਦਾ ਸੀ। ਉਹਨਾਂ ਸਮਿਆਂ ਵਿੱਚ (Commercialization and marketing) ਵਪਾਰੀਕਰਨ ਅਤੇ ਬਜ਼ਾਰੀਕਰਨ ਦਾ ਬੋਲਬਾਲਾ ਨਾ ਹੋਣ ਕਰਕੇ ਸਮਾਜ ਵਿੱਚ ਲੋਕ ਇੱਕ ਦੂਜੇ ਉੱਤੇ ਨਿਰਭਰ ਸਨ ਅਤੇ ਇਹ ਆਪਸੀ ਨਿਰਭਰਤਾ ਹੀ ਆਮ ਲੋਕਾਂ ਦੇ ਗੂੜੇ ਸੰਬੰਧਾਂ ਪਿਆਰ ਦਾ ਮੁੱਖ ਆਧਾਰ ਸੀ।
ਚੀਨ 'ਚ ਬਣੇ ਦੀਵਿਆਂ ਨੇ ਪਾਈ ਮਾਰ:ਅੰਮ੍ਰਿਤਸਰ ਵਿੱਚ ਪ੍ਰਜਾਪਤੀ ਬਰਾਦਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਫੀ ਲੰਬੇ ਸਮੇਂ ਤੋਂ ਮਿੱਟੀ ਦੇ ਦੀਵੇ ਬਣਾਉਂਣ ਦਾ ਕਾਰੋਬਾਰ (Clay lamp making business) ਕਰਦੇ ਆ ਰਹੇ ਹਾਂ ਪਰ ਲਗਾਤਾਰ ਹੀ ਦਿਵਾਲੀ ਦੇ ਸੀਜਨ ਵਿੱਚ ਚਾਈਨਾ ਦੇ ਦੀਵੇ ਜਦੋਂ ਮਾਰਕੀਟ ਦੇ ਵਿੱਚ ਆਉਂਦੇ ਹਨ ਤਾਂ ਉਹਨਾਂ ਦੇ ਕਾਰੋਬਾਰ ਉੱਤੇ ਕਾਫੀ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰਵਾਸੀ ਇਸ ਵਾਰ ਮਿੱਟੀ ਦੇ ਦੀਵੇ ਹੀ ਜਗਾਉਣ ਤਾਂ ਜੋ ਕਿ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਦੇ ਪਰਿਵਾਰ ਦਾ ਵੀ ਗੁਜ਼ਾਰਾ ਚਲ ਸਕੇ।