ਅੰਮ੍ਰਿਤਸਰ :ਅੱਜ ਸਵੇਰੇ ਭਾਰਤੀ ਫੌਜ ਦੇ ਮੁਖੀ ਮਨੋਜ ਪਾਂਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪੁੱਜੇ। ਜਿੱਥੇ ਆਰਮੀ ਚੀਫ ਵੱਲੋਂ ਪਰਿਵਾਰ ਦੇ ਨਾਲ ਗੁਰੂ ਘਰ ਵਿਚ ਮੱਥਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਨਾਲ ਹੀ ਉਨ੍ਹਾਂ ਨੇ ਇਲਾਹੀ ਬਾਣੀ ਦਾ ਸਰਵਣ ਕੀਤੀ ਤੇ ਪਰਿਵਾਰ ਸਹਿਤ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕ੍ਰਮਾ ਕੀਤੀ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਇਥੇ ਆ ਕੇ ਅੱਜ ਮਨ ਨੂੰ ਬਹੁਤ ਖ਼ੁਸ਼ੀ ਮਿਲੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਤੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।
Army chief visit Amritsar: ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਏ ਚੀਫ ਆਫ ਆਰਮੀ ਸਟਾਫ਼ ਮਨੋਜ ਪਾਂਡੇ - ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਰਤੀ ਫੌਜ ਮੁਖੀ ਮਨੋਜ ਪਾਂਡੇ ਪਰਿਵਾਰ ਸਮੇਤ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਣ-ਤਾਣ ਕੀਤਾ ਗਿਆ।
![Army chief visit Amritsar: ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਏ ਚੀਫ ਆਫ ਆਰਮੀ ਸਟਾਫ਼ ਮਨੋਜ ਪਾਂਡੇ Army staff Chief Manoj Pandey bowed down Sachkhand Sri Harminder Sahib](https://etvbharatimages.akamaized.net/etvbharat/prod-images/25-06-2023/1200-675-18841103-980-18841103-1687675286085.jpg)
ਫੌਜ ਮੁਖੀ ਨਾਲ ਐਸਜੀਪੀਸੀ ਮੈਂਬਰ ਨੇ ਵਿਚਾਰੇ ਕੁਝ ਮਸਲੇ :ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਰੂਹਾਨੀਅਤ ਦੇ ਕੇਂਦਰ ਉਤੇ ਫੌਜ ਮੁਖੀ ਪਰਿਵਾਰ ਸਮੇਤ ਮੱਥਾ ਟੇਕਣ ਲਈ ਆਏ ਹਨ ਤੇ ਸਾਡੇ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਸਾਡੇ ਕੁੱਝ ਮਸਲੇ ਸਨ, ਜੋ ਕਿ ਫੌਜ ਮੁਖੀ ਨਾਲ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਜਿਹੜੀਆਂ ਆਰਮੀ ਦੀਆਂ ਛਾਉਣੀਆਂ ਹਨ, ਉਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਬਹੁਤ ਵਧੀਆ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਮਾਣ ਮਰਿਆਦਾ ਦੇ ਨਾਲ਼ ਰੱਖੇ ਗਏ ਹਨ, ਪਰ ਜਿਹੜੀਆਂ ਹੋਰ ਜਿਵੇਂ ਬੀਐਸਐੱਫ ਤੇ ਹੋਰ ਪੈਰਾ ਮਿਲਟਰੀ ਫੋਰਸਾਂ ਹਣ ਉੱਥੇ ਕਈ ਥਾਵਾਂ ਉਤੇ ਸਿੱਖ ਯੂਨਿਟਾਂ ਹਨ, ਉਨ੍ਹਾਂ ਵਾਸਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਹੀ ਨਹੀਂ ਹੈ।
- ਮਾਨਸਾ ਵਿਖੇ ਕਰਵਾਏ ਗੁਰਮਤਿ ਸਮਾਗਮ 'ਚ ਪੁੱਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਕਿਹਾ- ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਜ਼ਰੂਰੀ
- Kapurthala News: ਕਪੂਰਥਲਾ ਵਿੱਚ ਬਜ਼ੁਰਗ ਦੀ ਨੌਜਵਾਨਾਂ ਵੱਲੋਂ ਕੁੱਟਮਾਰ, ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ
- Train Accident In West Bengal: ਮੁੜ ਰੇਲ ਹਾਦਸਾ; ਬਾਂਕੁੜਾ 'ਚ ਦੋ ਮਾਲ ਗੱਡੀਆਂ ਆਪਸ 'ਚ ਟਕਰਾਈਆਂ, 12 ਡੱਬੇ ਪਟੜੀ ਤੋਂ ਉਤਰੇ
ਹਰ ਧਰਮ ਦੇ ਗ੍ਰੰਥ ਸਤਿਕਾਰਯੋਗ :ਉਨ੍ਹਾਂ ਕਿਹਾ ਕਿ ਹਰ ਧਰਮ ਦੀ ਆਪਣੀ ਮਰਿਆਦਾ ਹੁੰਦੀ ਹੈ। ਹਰ ਧਰਮ ਦੇ ਗ੍ਰੰਥ ਸਤਿਕਾਰ ਯੋਗ ਹਨ, ਪਰ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਸਰੂਪ ਹਨ। ਸਾਡੇ ਲਈ ਪ੍ਰਤੱਖ ਗੁਰੂ ਹਨ।ਇਸ ਕਰਕੇ ਇਹ ਮਸਲੇ ਦੇ ਬਾਰੇ ਵੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹਨਾਂ ਦਾ ਪ੍ਰਬੰਧ ਸਹੀ ਢੰਗ ਨਾਲ ਕੀਤਾ ਜਾਵੇ ਅਤੇ ਇੱਕ ਸਿੱਖਾਂ ਦਾ ਕੋਟਾ ਆਰਮੀ ਵਿੱਚ ਬਰਕਰਾਰ ਰੱਖਿਆ ਜਾਵੇ, ਜਿਹੜੇ ਬਲੂ ਸਟਾਰ ਦੌਰਾਨ ਸਿੱਖਾਂ ਦੇ ਧਾਰਮਿਕ ਸਾਮਾਨ ਆਰਮੀ ਦੇ ਕੋਲ ਰਹਿ ਗਏ ਸਨ ਉਨ੍ਹਾਂ ਬਾਰੇ ਵੀ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਤੇ ਆਰਮੀ ਚੀਫ ਦੇ ਨਾਲ ਪਿਹਲਾਂ ਹੀ ਗੱਲਬਾਤ ਚੱਲ ਰਹੀ ਹੈ।