ਅੰਮ੍ਰਿਤਸਰ:ਅੰਮ੍ਰਿਤਸਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਸਤਾਰ ਉਤੇ ਟੋਪੀ ਪਾਉਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਫੀ ਸਮਾਂ ਇਸ ਦੇਸ਼ ਤੋਂ ਭਗੌੜਾ ਰਹਿਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਰਹੇ ਹਨ ਅਤੇ ਕਾਫੀ ਵਿਵਾਦਾਂ ਵਿਚ ਵੀ ਰਹੇ ਹਨ। ਉਨ੍ਹਾਂ ਦੀ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਹਿਮਾਚਲ ਵਿੱਚ ਕਿਸੇ ਨਾਲ ਮੁਲਾਕਾਤ ਕਰ ਰਹੇ ਹਨ ਤੇ ਆਪਣੀ ਦਸਤਾਰ 'ਤੇ ਟੋਪੀ ਰੱਖੀ ਹੋਈ ਹੈ।
ਸਾਬਕਾ ਮੁੱਖ ਮੰਤਰੀ ਨੂੰ ਲਿਆ ਆੜੇ ਹੱਥੀ : ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਚੰਨੀ ਕਾਫੀ ਵਿਵਾਦਾਂ ਵਿਚ ਰਹੇ ਹਨ ਤੇ ਮਸ਼ਕਰੀਆਂ ਕਰਦੇ ਰਹੇ ਹਨ। ਸਾਬਕਾ ਮੁੱਖ ਮੰਤਰੀ ਚੰਨੀ ਟੈਂਟ ਵੀ ਲਗਾਂਦੇ ਰਹੇ ਹਨ ਤੇ ਬੱਕਰੀਆਂ ਨੂੰ ਵੀ ਚੋਂਦੇ ਰਹੇ ਹਨ। ਦਸਤਾਰ ਉਤੇ ਟੋਪੀ ਰੱਖਣਾ ਸਿੱਖ ਪ੍ਰੰਪਰਾ ਦੇ ਵਿਰੁੱਧ ਹੈ। ਦਸਤਾਰ ਗੁਰੂਆਂ ਵੱਲੋਂ ਬਖ਼ਸੀ ਸਿੱਖਾਂ ਦੀ ਸ਼ਾਨ ਹੈ।