ਅੰਮ੍ਰਿਤਸਰ: ਪ੍ਰਾਈਵੇਟ ਬੱਸਾਂ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ (Monkeypox virus will be tested in the medical college laboratory) ਵੱਲੋਂ ਪੰਜਾਬ ਭਰ ਵਿੱਚ ਚੱਕਾ ਜਾਮ ਕਰ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against the Punjab government) ਕੀਤਾ ਜਾ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ (Amritsar) ਦੇ ਬਾਹਰਵਾਰ ਨਿਊ ਅੰਮ੍ਰਿਤਸਰ ਗੇਟ ਦੇ ਬਾਹਰ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਬੱਸਾਂ ਬੰਦ ਕਰ ਰੋਡ ਜਾਮ ਕਰ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਜਿਸ ਦੇ ਚਲਦੇ ਆਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰੋਡ ਜਾਮ ਹੋਣ ਕਰਕੇ ਲੋਕ ਆਪਣੇ ਕੰਮਾਂ ਕਾਜਾਂ ਤੇ ਵੀ ਪਹੁੰਚ ਨਾ ਸਕੇ।
ਇਸ ਮੌਕੇ ਪ੍ਰਾਈਵੇਟ ਬੱਸਾਂ ਦੇ ਕੰਡਕਟਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਫ੍ਰੀ ਬੱਸ ਸਫਰ ਸ਼ੁਰੂ ਕੀਤਾ ਗਿਆ ਹੈ। ਉਸ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਮਹਿਲਾਵਾਂ ਫ੍ਰੀ ਸਫਰ ਕਰਨ ਦੇ ਚੱਲਦੇ ਸਰਕਾਰੀ ਬੱਸ ਵਿਚ ਬੈਠ ਕੇ ਜਾਂਦੀਆਂ ਹਨ, ਜਿਸ ਦੇ ਚਲਦੇ ਪ੍ਰਾਈਵੇਟ ਬੱਸਾਂ ਵਿੱਚ ਸਵਾਰੀ ਨਹੀਂ ਬੈਠਦੀ, ਪ੍ਰਾਈਵੇਟ ਬੱਸਾਂ ਦਾ ਬਹੁਤ ਹੀ ਮਾੜਾ ਹਾਲ ਹੁੰਦਾ ਜਾ ਰਿਹਾ ਹੈ।