ਅੰਮ੍ਰਿਤਸਰ: ਚੇਤਰ ਦੇ ਨਰਾਤਿਆਂ ਦੇ ਚੱਲਦੇ ਪੂਰੇ ਦੇਸ਼ ਦੇ ਮੰਦਰਾਂ 'ਚ ਰੋਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਮੰਦਰਾਂ ਨੂੰ ਬਹੁਤ ਹੀ ਮਨਮੋਹਕ ਢੰਗ ਨਾਲ ਸਜਾਇਆ ਗਿਆ ਹੈ। ਤੁਹਾਨੂੰ ਦਸ ਦਈਏ ਕਿ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅਸੀਂ ਲੋਕ ਪਹਿਲੀ ਜਨਵਰੀ ਨੂੰ ਨਵਾਂ ਸਾਲ ਮਨਾਂਦੇ ਹਾਂ ਪਰ ਸਨਾਤਨ ਧਰਮ ਅਤੇ ਪੁਰਾਣੇ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਹਿੰਦੂ ਲੋਕ ਕੱਲ ਦੇ ਦਿਨ ਨੂੰ ਨਵੇਂ ਸਾਲ ਦੇ ਰੂਪ ਵਿੱਚ ਮਨਾਉਂਦੇ ਹਨ ਅਤੇ ਸਭ ਤੋਂ ਵੱਡਾ ਯੋਗ ਇਹ ਹੈ ਕਿ ਮਾਤਾ ਰਾਣੀ ਦੇ ਨਵਰਾਤਰੇ ਸ਼ੁਰੂ ਹੋ ਰਹੇ ਹਨ।
ਮਾਂ ਸ਼ੈਲਪੁਤਰੀ ਦੀ ਪੂਜਾ: ਨਵਰਾਤਰੀ ਤਿਉਹਾਰ ਦੇ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਸ਼ੈਲਪੁਤਰੀ ਦਾ ਨਾਮ ਸੰਸਕ੍ਰਿਤ ਦੇ ਸ਼ਬਦ 'ਸ਼ੈਲ' ਤੋਂ ਆਇਆ ਹੈ, ਜਿਸਦਾ ਅਰਥ ਹੈ ਪਹਾੜ ਅਤੇ ਪੁਤਰੀ ਦਾ ਅਰਥ ਹੈ ਧੀ। ਪਰਵਤਰਾਜ ਦੀ ਧੀ ਨੂੰ ਸ਼ੈਲਪੁਤਰੀ ਕਿਹਾ ਜਾਂਦਾ ਹੈ। ਮਾਂ ਸ਼ੈਲਪੁਤਰੀ ਨੂੰ ਮਾਤਾ ਸਤੀ, ਦੇਵੀ ਪਾਰਵਤੀ ਅਤੇ ਮਾਤਾ ਹੇਮਾਵਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੂੰ 'ਪਹਿਲੀ ਸ਼ੈਲਪੁਤਰੀ' ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਨਵਰਾਤਰੀ ਦੀ ਪਹਿਲੀ ਦੇਵੀ ਹੈ ਜਿਸ ਦੀ ਇਸ ਸ਼ੁਭ ਤਿਉਹਾਰ ਦੇ ਪਹਿਲੇ ਦਿਨ ਪੂਜਾ ਕੀਤੀ ਜਾਂਦੀ ਹੈ।
ਮੰਦਰਾਂ 'ਚ ਰੋਣਕਾਂ:ਇਸ ਮੌਕੇ ਮਾਤਾ ਲਾਲ ਭਵਾਨੀ ਮਾਡਲ ਟਾਊਨ ਦੇ ਪੁਜਾਰੀ ਦੇਵੀ ਦਾਸ ਨੇ ਦੱਸਿਆ ਕਿ ਮਾਤਾ ਜੀ ਦੀ ਭਗਤਾਂ ਵੱਲੋ ਪੂਜਾ ਕੀਤੀ ਜਾਵੇਗੀ ਅਤੇ ਫ਼ਿਰ ਮਾਤਾ ਜੀ ਦੀ ਖੇਤਰੀ ਬੀਜੀ ਜਾਵੇਗੀ। ਸਵੇਰੇ ਤੋਂ ਹੀ ਸ਼ਰਧਾਲੂਆਂ ਦੀ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਪੁਜਾਰੀ ਨੇ ਦੱਸਿਆ ਕਿ ਕੁੱਲ 7 ਨਰਾਤੇ ਹੁੰਦੇ ਹਨ ਅਤੇ 7 ਦਿਨ ਮੰਦਿਰਾਂ ਦੇ ਵਿੱਚ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਰਹਿਣਗੀਆਂ, ਮਾਤਾ ਦੇ ਭਜਨ ਗਾਏ ਜਾਣਗੇ ਤੇ ਪਾਠ ਵੀ ਕੀਤੇ ਜਾਣਗੇ।ਉਨ੍ਹਾਂ ਆਖਿਆ ਕਿ ਲਗਾਤਾਰ ਲੰਗਰ ਲਾਏ ਜਾਂਦੇ ਸਾਰੇ ਲੰਗਰ ਵਰਤ ਵਾਲਾ ਤਿਆਰ ਕੀਤਾ ਜਾਂਦਾ ਹੈ ਅਤੇ ਅੰਨ ਵਾਲਾ ਖਾਣਾ ਇੰਨ੍ਹਾਂ ਦਿਨਾਂ ਵਿੱਚ ਨਹੀਂ ਖਾਇਆ ਜਾਂਦਾ।ਪੁਜਾਰੀ ਨੇ ਆਖਿਆ ਕਿ ਮੰਦਰ ਨੂੰ ਵਧੀਆ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਾਕੀ ਤਿਆਰੀਆਂ ਵੀ ਚੱਲ ਰਹੀਆਂ ਹਨ, ਮਾਤਾ ਦੇ ਨਰਾਤੇ ਧੂਮ ਧਾਮ ਨਾਲ ਮਨਾਏ ਜਾਣਗੇ।